The post Amritsar ਨੂੰ ਵਿਆਹ ਦੇ ਜਸ਼ਨਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਿਤ ਕਰਨ ਦੀਆਂ ਅਸੀਮ ਸੰਭਾਵਨਾਵਾਂ: Punjab Tourism Summit ਦੇ ਪੈਨਲਿਸਟਾਂ ਦਾ ਸੁਝਾਅ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>ਯੈੱਸ ਪੰਜਾਬ
ਚੰਡੀਗੜ੍ਹ, 11 ਸਤੰਬਰ, 2023:
ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਏ ਜਾ ਰਹੇ ਆਪਣੀ ਕਿਸਮ ਦੇ ਪਹਿਲੇ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਦੌਰਾਨ ‘ਅੰਮ੍ਰਿਤਸਰ ਐਜ਼ ਏ ਵੈਡਿੰਗ ਡੈਸਟੀਨੇਸ਼ਨ’, ਸੈਸ਼ਨ ਕਰਵਾਇਆ ਗਿਆ ਜਿਸ ਦਾ ਉਦੇਸ਼ ਅੰਮ੍ਰਿਤਸਰ ਨੂੰ ਮੌਜੂਦਾ ਸਮੇਂ ਧਾਰਮਿਕ ਸੈਰ-ਸਪਾਟੇ ਦੇ ਕੇਂਦਰ ਹੋਣ ਦੇ ਨਾਲ ਨਾਲ ਇਸ ਨੂੰ ਵੱਡੇ ਪੱਧਰ ‘ਤੇ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਉਤਸ਼ਾਹਿਤ ਕਰਨਾ ਰਿਹਾ।
ਸੂਬੇ ਵਿੱਚ ਸੈਰ-ਸਪਾਟੇ ਨੂੰ ਹੁਲਾਰਾ ਦੇਣ ਲਈ ਕਰਵਾਏ ਇਸ ਤਿੰਨ ਰੋਜ਼ਾ ਸਮਾਗਮ ਦੇ ਪਹਿਲੇ ਦਿਨ ਕਰਵਾਏ ਗਏ ਇਸ ਸੈਸ਼ਨ ਦੌਰਾਨ ਅੰਮ੍ਰਿਤਸਰ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਅਤੇ ਵਿਆਹਾਂ ਤੇ ਹੋਰ ਸਮਾਗਮਾਂ ਲਈ ਪਸੰਦੀਦਾ ਵਿਕਲਪ ਸਬੰਧੀ ਇਸ ਦੀ ਵੱਧ ਰਹੀ ਪ੍ਰਸਿੱਧੀ ਵਿਚਲੇ ਸਬੰਧਾਂ ਨੂੰ ਬਾਖੂਬੀ ਦਰਸਾਇਆ ਗਿਆ।
ਇਸ ਤੋਂ ਪਹਿਲਾਂ ਸੰਮੇਲਨ ਦੇ ਮੁੱਖ ਸਮਾਗਮ ਦੌਰਾਨ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅੰਮ੍ਰਿਤਸਰ ਦੇ ਬਾਹਰੀ ਇਲਾਕੇ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਤ ਕਰਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੈਰ-ਸਪਾਟਾ ਸਥਾਨ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਸ਼ੈਸ਼ਨ ਦੌਰਾਨ ਉੱਘੇ ਬੁਲਾਰਿਆਂ ਨੇ ਸਾਂਝੇ ਤੌਰ ‘ਤੇ ਸਹਿਮਤੀ ਜਤਾਈ ਕਿ ਜਿੱਥੇ ਅੰਮ੍ਰਿਤਸਰ ਨੂੰ ਲੰਬੇ ਸਮੇਂ ਤੋਂ ਧਾਰਮਿਕ ਸੈਰ-ਸਪਾਟੇ ਦੇ ਪ੍ਰਸਿੱਧ ਸਥਾਨ ਵਜੋਂ ਜਾਣਿਆ ਜਾਂਦਾ ਹੈ, ਉੱਥੇ ਇਸ ਸ਼ਹਿਰ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਤ ਕਰਨ ਨਾਲ ਸੂਬੇ ਵਿੱਚ ਸੈਰ-ਸਪਾਟੇ ਨੂੰ ਵੱਡਾ ਹੁਲਾਰਾ ਮਿਲੇਗਾ।
ਜ਼ਿਕਰਯੋਗ ਹੈ ਕਿ ‘ਸਿਫ਼ਤੀ ਦਾ ਘਰ’ ਵਜੋਂ ਜਾਣੀ ਜਾਂਦੀ ਪਵਿੱਤਰ ਨਗਰੀ ਅੰਮ੍ਰਿਤਸਰ ਪਹਿਲਾਂ ਹੀ ਆਪਣੀ ਸ਼ਾਨਦਾਰ ਰੇਲ, ਹਵਾਈ ਅਤੇ ਸੜਕੀ ਸੰਪਰਕ ਦੇ ਨਾਲ-ਨਾਲ ਸ਼ਾਨਦਾਰ ਪ੍ਰਾਹੁਣਚਾਰੀ ਵਿਕਲਪਾਂ ਅਤੇ ਵਿਰਾਸਤੀ ਇਮਾਰਤਾਂ ਦੀ ਬਹੁਤਾਤ ਕਾਰਨ ਦੁਨੀਆ ਭਰ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ ਹੈ।
ਆਈ.ਟੀ.ਸੀ. ਫਾਰਚਿਊਨ ਹੋਟਲਜ਼ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਸਮੀਰ ਐਮ.ਸੀ. ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ, ਜਿੱਥੇ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ, ਇੱਕ ਮਹੱਤਵਪੂਰਨ ਧਾਰਮਿਕ ਕੇਂਦਰ ਹੋਣ ਦੇ ਨਾਲ ਹੀ ਵੱਡੇ ਵਿਆਹ ਸਮਾਗਮਾਂ ਅਤੇ ਹੋਰ ਸਮਾਗਮਾਂ ਲਈ ਇੱਕ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਸਰ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਾਗਮਾਂ ਤੇ ਜਸ਼ਨਾਂ ਦੇ ਪਸੰਦੀਦਾ ਸਥਾਨ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਇਹ ਵਿਆਹਾਂ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਸਮਾਗਮਾਂ ਅਤੇ ਤਿਉਹਾਰਾਂ ਨੂੰ ਆਕਰਸ਼ਿਤ ਕਰੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤਸਰ ਨੂੰ ਸਿਰਫ਼ ਵਿਆਹਾਂ ਲਈ ਨਹੀਂ, ਸਗੋਂ ਹਰ ਤਰ੍ਹਾਂ ਦੇ ਜਸ਼ਨਾਂ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ।
ਪਨਾਸ਼ ਵਰਲਡ ਦੀ ਡਾਇਰੈਕਟਰ ਸ੍ਰੀਮਤੀ ਲਵਲੀਨ ਅਰੁਣ ਮੁਲਤਾਨੀ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਤਿ ਕਰਨ ਲਈ ਇਹ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਰਵਾਇਤੀ ਵਿਆਹ ਵਾਲੇ ਸਥਾਨ ਮੌਜੂਦਾ ਸਮੇਂ ਆਪਣੀ ਲੋਕਪ੍ਰਿਯਤਾ ਗੁਆ ਰਹੇ ਹਨ ਅਤੇ ਲੋਕ ਨਵੀਂਆਂ ਸੰਭਾਵਨਾਵਾਂ ਦੀ ਭਾਲ ਕਰ ਰਹੇ ਹਨ। ਇਸ ਤੋਂ ਇਲਾਵਾ ਨਵੀਆਂ ਪੀੜ੍ਹੀਆਂ ਦੀ ਨਵੀਂ ਸੋਚ ਦੇ ਮੱਦੇਨਜ਼ਰ ਅੰਮ੍ਰਿਤਸਰ ਸ਼ਹਿਰ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਸਥਾਪਿਤ ਕਰਨ ਲਈ ਲੋੜੀਂਦੇ ਅਨੁਕੂਲ ਬਦਲਾਅ ਕਰਨੇ ਚਾਹੀਦਾ ਹੈ।
ਟਚ ਵੁੱਡ ਦੇ ਸੰਸਥਾਪਕ ਸ੍ਰੀ ਵਿਜੈ ਅਰੋੜਾ ਨੇ ਅੰਮ੍ਰਿਤਸਰ ਕੋਲ ਮੌਜੂਦ ਮੌਕਿਆਂ ਦੀ ਭਰਮਾਰ ‘ਤੇ ਜ਼ੋਰ ਦਿੰਦਿਆਂ ਇਤਿਹਾਸਕ ਇਮਾਰਤਾਂ ਅਤੇ ਹਵੇਲੀਆਂ ਸਮੇਤ ਸ਼ਹਿਰ ਦੀ ਅਮੀਰ ਵਿਰਾਸਤ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਵਿਆਹ ਸਮਾਗਮਾਂ ਲਈ ਵਿਲੱਖਣ ਸਥਾਨਾਂ ਦੀ ਭਾਲ ਕਰਨ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ।
ਵੈਡਿੰਗ ਸੂਤਰਾ ਦੇ ਸੀ.ਈ.ਓ. ਸ੍ਰੀ ਪਾਰਥਿਪ ਥਿਆਗਰਾਜਨ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਪਹਿਲਾਂ ਹੀ ਬਹੁਤ ਸਾਰੇ ਸਫ਼ਲ ਵਿਆਹ ਸਮਾਗਮ ਹੋ ਚੁੱਕੇ ਹਨ ਜੋ ਵਿਆਹ ਸਮਾਗਮਾਂ ਦੇ ਪ੍ਰਮੁੱਖ ਸਥਾਨ ਵਜੋਂ ਇਸ ਦੀਆਂ ਸੰਭਾਵਨਾ ਨੂੰ ਦਰਸਾਉਂਦੇ ਹਨ।
ਰੈਡੀਸਨ ਹੋਟਲਜ਼ ਦੇ ਡਾਇਰੈਕਟਰ ਸ੍ਰੀ ਦੇਵਾਸ਼ੀਸ਼ ਸ੍ਰੀਵਾਸਤਵਾ ਨੇ ਸੁਝਾਅ ਦਿੱਤਾ ਕਿ ਇੱਕਲੇ ਅੰਮ੍ਰਿਤਸਰ ਦੀ ਬਜਾਏ ਪੂਰੇ ਪੰਜਾਬ ਨੂੰ ਵਿਆਹ ਸਮਾਗਮਾਂ ਲਈ ਪਸੰਦੀਦਾ ਸਥਾਨ ਮੰਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਵਿਆਹ ਦੇ ਜਸ਼ਨਾਂ ਦੇ ਪ੍ਰਤੀਕ ਵਜੋਂ ਅੰਮ੍ਰਿਤਸਰ ਨੂੰ ਸਜਾਉਣ ਲਈ ਬ੍ਰਾਂਡਿੰਗ, ਕੋ-ਬ੍ਰਾਂਡਿੰਗ ਅਤੇ ਭਾਈਵਾਲੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਮਸ਼ਹੂਰ ਸੈਲੀਬ੍ਰਿਟੀ ਵੈਡਿੰਗ ਪਲੈਨਰ ਸ੍ਰੀ ਚੇਤਨ ਵੋਹਰਾ ਨੇ ਅੰਮ੍ਰਿਤਸਰ ਨੂੰ ਵਿਆਹ ਸਮਾਗਮਾਂ ਲਈ ਪ੍ਰਮੁੱਖ ਸਥਾਨ ਵਜੋਂ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਦੇ ਸਮਰਥਨ ਲਈ ਇਸ ਸਥਾਨ ਦੀ ਤਿਆਰੀ, ਆਉਣ-ਜਾਣ ਲਈ ਢੁਕਵੇਂ ਸਾਧਨ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿਕਾਸ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਸੈਸ਼ਨ ਦੌਰਾਨ ਅੰਮ੍ਰਿਤਸਰ ਦੀ ਇੱਕ ਸੈਰ-ਸਪਾਟਾ ਸਥਾਨ ਵਜੋਂ ਬਹੁ-ਪੱਖੀ ਦਿੱਖ ਬਾਰੇ ਵੀ ਚਰਚਾ ਕੀਤੀ ਗਈ, ਜੋ ਅਧਿਆਤਮਿਕ ਅਤੇ ਵਿਆਹ ਸਬੰਧੀ ਸ਼ਾਨਦਾਰ ਤਜਰਬਿਆਂ ਵਿੱਚ ਰੁਚੀ ਰੱਖਣ ਵਾਲਿਆਂ ਦੀ ਮੰਗ ਨੂੰ ਪੂਰਾ ਕਰਦਾ ਹੈ। ਸ਼ਹਿਰ ਦੀ ਇਤਿਹਾਸਕ ਮਹੱਤਤਾ, ਭਵਨ-ਉਸਾਰੀ ਕਲਾ ਦੇ ਅਜੂਬੇ ਅਤੇ ਸੱਭਿਆਚਾਰਕ ਅਮੀਰੀ ਸਮੂਹਿਕ ਤੌਰ ‘ਤੇ ਸਥਾਨਕ ਅਤੇ ਕੌਮਾਂਤਰੀ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ।
ਬੁਲਾਰਿਆਂ ਨੇ ਧਾਰਮਿਕ ਸੈਰ ਸਪਾਟੇ ਅਤੇ ਵਿਆਹਾਂ ਸਮਾਗਮਾਂ ਲਈ ਪਸੰਦੀਦਾ ਸਥਾਨ ਵਜੋਂ ਅੰਮ੍ਰਿਤਸਰ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ। ਸੈਸ਼ਨ ਦੌਰਾਨ ਸ਼ਹਿਰ ਦੀ ਸੱਭਿਆਚਾਰਕ ਅਮੀਰੀ, ਇਤਿਹਾਸਕ ਮਹੱਤਤਾ ਅਤੇ ਆਧੁਨਿਕ ਸਹੂਲਤਾਂ ਨੂੰ ਵੀ ਦਰਸਾਇਆ ਗਿਆ ਜਿਸ ਨੇ ਲੋਕਾਂ ਨੂੰ, ਪ੍ਰੰਪਰਾ, ਸੱਭਿਆਚਾਰ ਅਤੇ ਆਧੁਨਿਕਤਾ ਦੇ ਸੁਮੇਲ ਅੰਮ੍ਰਿਤਸਰ ਨੂੰ ਨਾ ਸਿਰਫ਼ ਅਧਿਆਤਮਿਕ ਮਹੱਤਤਾ ਵਾਲੇ ਸਥਾਨ ਵਜੋਂ ਦੇਖਣ ਲਈ, ਸਗੋਂ ਇੱਕ ਵਿਲੱਖਣ ਅਤੇ ਮਨਮੋਹਕ ਵਿਆਹ ਸਮਾਗਮਾਂ ਵਾਲੇ ਸਥਾਨ ਵਜੋਂ ਵੀ ਦੇਖਣ ਲਈ ਉਤਸ਼ਾਹਿਤ ਕੀਤਾ। ਸੈਸ਼ਨ ਦੌਰਾਨ ਦਰਸ਼ਕਾਂ ਵੱਲੋਂ ਬਹੁਤ ਸਾਰੇ ਨਵੀਨਤਾਕਾਰੀ ਵਿਚਾਰ ਅਤੇ ਸੁਝਾਅ ਵੀ ਸਾਂਝੇ ਕੀਤੇ ਗਏ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
The post Amritsar ਨੂੰ ਵਿਆਹ ਦੇ ਜਸ਼ਨਾਂ ਲਈ ਪਸੰਦੀਦਾ ਸਥਾਨ ਵਜੋਂ ਵਿਕਸਿਤ ਕਰਨ ਦੀਆਂ ਅਸੀਮ ਸੰਭਾਵਨਾਵਾਂ: Punjab Tourism Summit ਦੇ ਪੈਨਲਿਸਟਾਂ ਦਾ ਸੁਝਾਅ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>The post ਗਰਮਾ-ਗਰਮ ਰੋਟੀਆਂ, ਕਿਤਨਾ ਹਸੀਨ ਖ਼ਵਾਬ ਹੈ – ‘ਪੋਸਟ ਸਾਹਿਤਕ ਹੋਵੇ, ਰਾਜਨੀਤਿਕ ਪੋਸਟਾਂ ਤੋਂ ਗੁਰੇਜ਼ ਕੀਤਾ ਜਾਵੇ’ – ਐੱਸ.ਪੀ. ਸਿੰਘ ਦੀ ਕਲਮ ਤੋਂ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>ਅੱਜਕਲ ਮੌਸਮ ਖੁਸ਼ਨੁਮਾ ਹੈ। ਉਹ ਦਿਨ ਲੱਦ ਗਏ ਜਦੋਂ ਖ਼ਬਰਾਂ ਛੱਪਦੀਆਂ ਸਨ ਕਿ ਐਨੇ ਲੋਕ ਠੰਡ ਨਾਲ ਮਰ ਗਏ, ਅਤੇ ਹਾਲੇ ਉਹ ਦਿਨ ਦੂਰ ਹਨ ਜਦੋਂ ਉਹ ਸੁਰਖ਼ੀਆਂ ਛਪਣੀਆਂ ਹਨ ਕਿ ਕਿੰਨ੍ਹੇ ਲੋਕ ਲੂ ਲੱਗਣ ਨਾਲ ਜਹਾਨੋਂ ਟੁਰ ਗਏ। ਐਸੇ ਹੁਸੀਨ ਮੌਸਮ ਵਿੱਚ ਉਹਨਾਂ ਦੀ ਗੱਲ ਕਰ ਲਈਏ ਜਿਹੜੇ ਲੂ ਨਾਲ ਮਰਨ ਨੂੰ ਤਰਸਦੇ ਹਨ, ਗਰਮੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਨੂੰ ਤਿਆਰ ਹਨ ਅਤੇ ਉਦੋਂ ਤੱਕ ਜੀਉਂਦੇ ਰਹਿਣ ਲਈ ਔਹਰ ਪੌਹਰ ਕਰ ਰਹੇ ਹਨ, ਫਿਰ ਵੀ ਗਰਮੀਆਂ ਤੋਂ ਪਹਿਲਾਂ ਪਹਿਲਾਂ ਹੀ ਮਰ ਰਹੇ ਹਨ। ਕੁੱਝ ਹੋਣਗੇ ਜਿਹੜੇ ਅਗਲੀਆਂ ਸਰਦੀਆਂ ਤੱਕ ਜੀਉਂਦੇ ਰਹਿਣ ਦੀ ਖ਼ਵਾਇਸ਼ ਪਾਲ ਰਹੇ ਹੋਣਗੇ ਪਰ ਉਹਨਾਂ ਨੂੰ ਹਾਲੇ ਆਟੇ ਦਾਲ ਦਾ ਭਾਅ ਕੀ ਪਤਾ?
ਪਾਕਿਸਤਾਨ ਦੇ ਖ਼ੈਬਰ ਪਖ਼ਤੁਨਖ਼ਵਾ ਵਿੱਚ ਸੱਤ ਬੱਚਿਆਂ ਦਾ ਬਾਪ, ਹੀਰਾ ਸਿੰਘ ਕੋਹਲੀ, ਸਾਥੀ ਹਮਵਤਨਾਂ ਦੇ ਪੈਰਾਂ ਥੱਲੇ ਆ ਕੇ ਕੁਚਲਿਆ ਗਿਆ ਜਦੋਂ ਉਹ ਸਸਤੇ ਸਰਕਾਰੀ ਆਟੇ ਦੀ ਥੈਲੀ ਹਾਸਲ ਕਰਨ ਲਈ ਬਾਕੀ ਦੀ ਭੀੜ ਦੇ ਨਾਲ ਨਾਲ ਮੁਸ਼ੱਕਤ ਕਰ ਰਿਹਾ ਸੀ। ਦਫ਼ਨ ਹੋਣ ਵਾਲਿਆਂ ਦੇ ਮੁਲਕ ਵਿੱਚ ਦਾਹ-ਸਸਕਾਰ ਵਾਲਾ ਟਾਂਵਾਂ ਟਾਂਵਾਂ ਹੀ ਰਹਿੰਦਾ ਹੈ, ਪਰ ਭੁੱਖ ਤਾਂ ਓਨੀ ਹੀ ਬੇਸਬਰੀ ਨਾਲ ਲਾਸ਼ ਦਾ ਇੰਤਜ਼ਾਰ ਕਰਦੀ ਹੈ।
ਜਿਸ “ਟੋਬਾ ਟੇਕ ਸਿੰਘ” ਨਾਲ ਮੰਟੋ ਨੇ ਸਾਰੇ ਬਰ-ਏ-ਸਗ਼ੀਰ ਨੂੰ ਹਮੇਸ਼ਾਂ ਲਈ ਇੰਝ ਮਿਲਵਾ ਦਿੱਤਾ ਕਿ ਸਾਡੀਆਂ ਨਸਲਾਂ ਨੇ ਉਸ ਕਹਾਣੀ ਨੂੰ ਛਾਤੀ ਨਾਲ ਘੁੱਟ ਭੁੱਬਾਂ ਮਾਰੀਆਂ, ਓਥੇ ਕੁੱਝ ਘੰਟੇ ਪਹਿਲਾਂ 74 ਸਾਲ ਦਾ ਸਰਦਾਰ ਮੁਹੰਮਦ ਸਸਤੇ ਆਟੇ ਲਈ ਸਹਿਕਦਾ ਦਮ ਤੋੜ ਗਿਆ। “ਹਾਏ ਮਰ ਗਿਆ ਓਏ!” ਉਹਦੀ ਜੇਬ੍ਹ ਵਿੱਚੋਂ ਉਹਦਾ ਸਰਕਾਰੀ ਪਛਾਣ ਪੱਤਰ ਅਤੇ ਡਾਕਟਰ ਦੀਆਂ ਲਿੱਖੀਆਂ ਦਵਾਈਆਂ ਵਾਲੀਆਂ ਦੋ ਪਰਚੀਆਂ ਮਿਲੀਆਂ ਹਨ। ਦਵਾਈਆਂ ਉਹਦੀ ਹੈਸੀਅਤ ਤੋਂ ਮਹਿੰਗੀਆਂ ਸਨ, ਇਸ ਲਈ ਉਸ ਕਦੀ ਖਰੀਦੀਆਂ ਨਹੀਂ ਸਨ।
ਪਾਕਿਸਤਾਨੀ ਪੰਜਾਬ ਵਿੱਚ ਭੁੱਖ ਨਾਲ ਮਰਦੇ ਲੋਕ ਤੁਹਾਡੀ ਮਾਂ-ਬੋਲੀ ਪੰਜਾਬੀ ਵਿੱਚ ਚੀਕਾਂ ਮਾਰ ਮਾਰ ਦਮ ਤੋੜ ਰਹੇ ਹਨ। ਭੀੜਾਂ ਦੇ ਪੈਰਾਂ ਥੱਲੇ ਕੁਚਲੇ ਜਾਣ ਦੀਆਂ ਖ਼ਬਰਾਂ ਜਗ੍ਹਾਂ ਜਗ੍ਹਾਂ ਤੋਂ ਆ ਰਹੀਆਂ ਹਨ। ਮਰਨ ਵਾਲਿਆਂ ਵਿੱਚ ਔਰਤਾਂ ਵੀ ਸ਼ਾਮਲ ਹਨ।
ਜਿਨ੍ਹਾਂ ਦੀ Jack London ਦੀ ਮਸ਼ਹੂਰ-ਏ-ਜ਼ਮਾਨਾ ਕਹਾਣੀ, A Piece of Steak ਪੜ੍ਹ ਕੇ ਜ਼ਾਰ ਜ਼ਾਰ ਰੋਣ ਦੀ ਯਾਦ ਮੱਧਮ ਪੈਂਦੀ ਜਾ ਰਹੀ ਹੋਵੇ, ਉਹ ਸਰਦਾਰ ਮੁਹੰਮਦ ਦੀ ਮੌਤ ਉੱਤੇ ਦੁਬਾਰਾ ਅੱਥਰੂ ਕੇਰ ਸਕਦੇ ਹਨ।
ਹਜ਼ਾਰਾਂ ਲੋਕ ਉਸ ਹਮਸਾਏ ਮੁਲਕ ਵਿੱਚ ਹਰ ਰੋਜ਼ ਘੰਟਿਆਂ ਬੱਧੀ ਸਸਤਾ ਆਟਾ ਲੈਣ ਲਈ ਰਾਸ਼ਨ ਦੀਆਂ ਦੁਕਾਨਾਂ ਮੂਹਰੇ ਕਤਾਰਾਂ ਬੱਧ ਖੜ੍ਹੇ ਰਹਿੰਦੇ ਹਨ। ਮੁਸ਼ਕਿਲ ਇਹ ਹੈ ਕਿ ਰਾਸ਼ਨ ਦੀ ਦੁਕਾਨ ਚਲਦੀ ਫਿਰਦੀ ਹੈ, ਕਤਾਰ ਬੰਨ੍ਹ ਕੇ ਉਹਨੂੰ ਲੱਭਣਾ ਸੌਖਾ ਨਹੀਂ ਹੁੰਦਾ।
ਸਰਕਾਰ ਨੇ ਸਸਤਾ ਆਟਾ ਰਾਸ਼ਨ ਵੰਡਣ ਲਈ ਟਰੈਕਟਰ ਟਰਾਲੀਆਂ ਦਾ ਸਹਾਰਾ ਲਿਆ ਹੈ। ਕਦੋਂ ਅਚਾਣਕ ਇਹ ਸਰਕਾਰੀ ਇਮਦਾਦ ਨਾਲ ਲੱਦੀ ਟਰਾਲੀ ਕਿਹੜੀ ਗਲੀ ਵਿੱਚੋਂ ਕਿਹੜਾ ਮੌੜ ਮੁੜ ਕਿਹੜੀ ਨੁੱਕਰੇ ਖੜ੍ਹੀ ਹੋ ਜਾਵੇ, ਕਿਸੇ ਨੂੰ ਨਹੀਂ ਪਤਾ ਲੱਗਦਾ। ਟਰਾਲੀ ਵਾਲਿਆਂ ਦੀ ਸੁਣੋ – ਉਹ ਕਹਿੰਦੇ ਹਨ ਭੀੜ ਟੁੱਟ ਕੇ ਪੈ ਜਾਂਦੀ ਹੈ, ਇਸ ਲਈ ਉਹ ਟਰਾਲੀ ਉੱਥੇ ਖੜ੍ਹੀ ਕਰਦੇ ਹਨ ਜਿੱਥੇ ਲੋਕ ਨਾ ਹੋਣ। ਜ਼ਿਆਦਾ ਲੋਕ ਆ ਜਾਣ ਤਾਂ ਟਰਾਲੀ ਭਜਾ ਕੇ ਲੈ ਜਾਂਦੇ ਹਨ।
ਘਰੇ ਵਿਲ੍ਹਕਦੇ ਬਾਲ ਵੇਖ, ਭੁੱਖੇ ਮਾਂ ਬਾਪ ਦੇ ਝੋਰਿਆਂ ਨੂੰ ਤੱਕ ਕੇ, ਬੰਦਾ ਘੰਟਿਆਂ-ਬੱਧੀ ਕਤਾਰ ਵਿੱਚ ਖੜ੍ਹਾ ਹੁੰਦਾ ਹੈ, ਫਿਰ ਅਚਾਣਕ ਖ਼ਬਰ ਆਉਂਦੀ ਹੈ ਕਿ ਟਰਾਲੀ ਨਾਲ ਵਾਲੀ ਗਲੀ ਦੀ ਨੁੱਕਰੇ ਖੜ੍ਹ ਗਈ ਹੈ। ਹੁਣ ਕਤਾਰ ਟੁੱਟ ਜਾਂਦੀ ਹੈ, ਭੁੱਖਿਆਂ ਦੀ ਭੀੜ ਬਣ ਜਾਂਦੀ ਹੈ, ਵਾਹੋਦਾਹੀ ਦੌੜਦਿਆਂ ਜਾਂਦਿਆਂ ਦੇ ਪੈਰਾਂ ਥੱਲੇ ਕੋਈ ਬਾਹਲਾ ਲਿੱਸਾ ਭੁੱਖਾ ਕੁਚਲਿਆ ਮਸਲਿਆ ਜਾਂਦਾ ਹੈ, ਮੇਰੀ ਤੁਹਾਡੀ ਮਾਂ ਬੋਲੀ ਵਿੱਚ ਚੀਕਾਂ ਮਾਰਦਾ ਹੈ – “ਹਾਏ ਮਰ ਗਿਆ ਓਏ!” ਓਧਰਲੇ ਪੰਜਾਬ ਵਿੱਚ ਬਹਿਸ ਚਲਦੀ ਹੈ ਕਿ ਭੁੱਖ ਨਾਲ ਮਰਿਆ ਕਿ ਪੈਰਾਂ ਥੱਲੇ ਆ ਕੇ ਹਾਦਸੇ ਵਿੱਚ ਜਾਂ-ਬਾਹਕ ਹੋ ਗਿਆ? ਐਧਰਲੇ ਪੰਜਾਬ ਵਿੱਚ ਚੀਕਾਂ ਹੀ ਨਹੀਂ ਪਹੁੰਚਦੀਆਂ।
ਪੰਜ ਦਰਿਆਵਾਂ ਦੀ ਸੱਭਿਅਤਾ ਦੇ ਲੋਕ ਆਟਾ ਲੁੱਟ ਰਹੇ ਹਨ ਕਿਉਂਜੋ ਹਕੂਮਤਾਂ ਨੇ ਉਹਨਾਂ ਨੂੰ ਲੁੱਟ ਲਿਆ ਹੋਇਆ ਹੈ। ਇਹ ਸੱਭੋ ਕਾਰਜ ਪੰਜਾਬੀ ਜ਼ੁਬਾਨ ਵਿੱਚ ਹੀ ਪ੍ਰਵਾਨ ਚੜ੍ਹ ਰਹੇ ਹਨ।
ਜਿਵੇਂ ਚੰਡੀਗੜ੍ਹ ਵਾਲਿਆਂ ਨੂੰ ਚਾਅ ਚੜ੍ਹੇ ਤਾਂ ਉਹ ਨਿਊ ਚੰਡੀਗੜ੍ਹ ਉਸਾਰਦੇ ਫਿਰਦੇ ਨੇ, ਉਵੇਂ ਹੀ ਕਰਾਚੀ ਵਾਲਿਆਂ ਨੂੰ ਤਰੱਕੀ ਦਾ ਰਾਹ ਇਹੋ ਲੱਭਾ ਕਿ ਇੱਕ ਨਿਊ ਕਰਾਚੀ ਬਣਾ ਵੰਞੀਏ। ਇਸ ਨਿਊ ਕਰਾਚੀ ਦੇ ਖੱਬੇ ਹੱਥ ਸੁਰਜਾਨੀ ਕਸਬਾ ਪੈਂਦਾ ਹੈ ਜਿਸ ਵਿੱਚ ਐਸਾ ਮੁਹੱਲਾ ਹੈ ਕਿ ਰੱਬ ਹੁੰਦਾ ਤਾਂ ਕਦੀ ਨਾ ਭੁੱਲਦਾ – ਖ਼ੁਦਾ ਕੀ ਬਸਤੀ। ਮੈਨੂੰ ਇਹ ਨਹੀਂ ਪਤਾ ਕਿ ਇਹ ਵਾਲਾ ਮੁਹੱਲਾ ਸ਼ੌਕ਼ਤ ਸਿਦੀਕੀ ਹੋਰਾਂ ਦੇ 1957 ਵਾਲੇ ਨਾਵਲ ‘ਖ਼ੁਦਾ ਕੀ ਬਸਤੀ’ ਤੋਂ ਪਹਿਲੋਂ ਬਣਿਆ ਸੀ ਕਿ ਬਾਅਦ ਵਿੱਚ, ਪਰ ਇਹ ਪੱਕਾ ਪਤਾ ਹੈ ਕਿ ਖ਼ੁਦਾ ਜੇ ਕਦੀ ਓਥੇ ਰਿਹਾ ਵੀ ਹੋਸੀ ਤਾਂ ਹੁਣ ਤੱਕ ਹਿਜਰਤ ਕਰ ਕੇ ਜਾ ਚੁੱਕਾ ਹੋਵੇਗਾ।
ਨਹੀਂ ਤਾਂ ਇਸ ਹਫ਼ਤੇ ਉਹ ਦੋਵੇਂ ਮਾਂ ਬਾਪ ਆਪਣੀ ਅਤੇ ਆਪਣੀਆਂ ਛੋਟੀਆਂ ਛੋਟੀਆਂ ਦੋਹਾਂ ਬੇਟੀਆਂ ਦੀ ਭੁੱਖ ਮਿਟਾਉਣ ਵਿੱਚ ਅਸਫ਼ਲ ਰਹਿਣ ਬਾਅਦ ਉਹਨਾਂ ਨੂੰ ਜ਼ਹਿਰ ਦੇ ਕੇ ਅਤੇ ਫਿਰ ਆਪ ਜ਼ਹਿਰ ਪੀ ਕੇ ਕਿਉਂ ਜਹਾਨੋਂ ਕੂਚ ਕਰਨ ਦਾ ਤਰੱਦਦ ਕਰਦੇ? ਸਸਤੇ ਆਟੇ ਦੀ ਟਰਾਲੀ ਪਿੱਛੇ ਭੱਜਦੇ ਕਿਸੇ ਦੇ ਪੈਰਾਂ ਥੱਲੇ ਮਿੱਧ ਕੇ ਮਰ ਜਾਂਦੇ ਤਾਂ ਇਸ ਇਲਜ਼ਾਮ ਤੋਂ ਤਾਂ ਬਚਦੇ ਕਿ ਆਪਣੀ ਦੋ ਸਾਲਾਂ ਦੀ ਬਾਲੜੀ ਨੂੰ ਕੌੜਾ ਜ਼ਹਿਰ ਦੇਣ ਦਾ ਹੌਸਲਾ ਕਿਵੇਂ ਕੀਤਾ ਹੋਸੀ? ਪਰ ਜੇ ਆਟੇ ਦੀ ਥਾਂ ਜ਼ਹਿਰ ਦਾ ਸੇਵਨ ਨਾ ਕਰਦੇ, ਭੁੱਖੇ ਹੀ ਜੀਉਂਦੇ ਰਹਿੰਦੇ ਤਾਂ ਕੀ ਅਸਾਂ ਉਹਨਾਂ ਦੀ ਇਸ ਇਲਤਿਜਾ ਉੱਤੇ ਕੰਨ ਧਰਨਾ ਸੀ ਕਿ ਜ਼ਮਾਨੇ ਨੇ ਉਹਨਾਂ ਦੇ ਹਿੱਸੇ ਦਾ ਸਾਰਾ ਆਟਾ ਖਾ ਲਿਆ ਸੀ ਅਤੇ ਉਹਨਾਂ ਦੇ ਘਰ ਵਨੀਂ ਕੋਈ ਨਹੀਂ ਬਹੁੜ ਰਿਹਾ ਸੀ?
ਖ਼ੁਦਾ ਕੀ ਬਸਤੀ ਵਾਲਾ ਸੁਰਜਾਨੀ ਕਸਬਾ ਸਿੰਧ ਵਿੱਚ ਹੈ ਪਰ ਰਹਿੰਦੇ ਓਥੇ ਮੁਹਾਜਿਰ ਹਨ। ਮੁਹਾਜਿਰ। ਰਿਫਿਊਜੀ। ਉਵੇਂ ਦੇ ਹੀ ਰਿਫਿਊਜੀ ਜਿਵੇਂ ਦਾ ਮੇਰਾ ਬਾਪ ਸੀ ਪਿੱਛਲੀ ਸਦੀ ਦੇ ਸੰਤਾਲੀ ਵਿੱਚ ਜਦੋਂ ਉਹ ਸੱਤਾਂ ਸਾਲਾਂ ਦਾ ਆਪਣੇ ਬਾਪ ਦੀ ਉਂਗਲ ਫੜ੍ਹ ਹੁਜਰਾ ਸ਼ਾਹ ਮੁਕੀਮ ਤੋਂ ਧੱਕੇ ਖਾਂਦਾ ਫ਼ਿਰੋਜ਼ਪੁਰ ਦੇ ਸੁਲੇਮਾਨ ਕੀ-ਹੈੱਡ ਤੋਂ ਬਾਰਡਰ ਪਾਰ ਕਰਦਾ, ਆਪਣੇ ਮੁਲਕ ਨੂੰ ਛੱਡ ਨਵਾਂ ਜਿਓਗ੍ਰਾਫ਼ੀਆ ਘੜਦਾ, ਆਪਣੇ ਮੁਲਕ ਨੂੰ “ਦੂਜਾ ਮੁਲਕ” ਅਤੇ ਏਧਰਲੇ ਨੂੰ “ਆਪਣਾ ਮੁਲਕ” ਕਹਿਣਾ ਸਿੱਖਦਾ, ਲੁਧਿਆਣੇ ਦੇ ਬੱਸ ਅੱਡੇ ਸਾਹਮਣੇ ਰਿਫਿਊਜੀ ਕੈਂਪ ਵਿੱਚ ਆਣ ਡਿੱਗਾ ਸੀ ਜਿੱਥੇ ਫੌਜੀ ਪੁੱਛਦੇ ਸਨ – “ਕਿੰਨ੍ਹੇ ਜੀਅ?” ਤੇ ਫਿਰ ਓਨੇ ਬੁੱਕ ਭਰ ਕੇ ਆਟਾ ਉਹਦੀ ਝੋਲ਼ੀ ਪਾ ਦੇਂਦੇ ਸਨ।
ਵੇ ਹਾਏ ਵੇ ਮੈਂ ਮਾਰ ਦੁਹੱਥੜ ਪਿੱਟਾਂ, ਵੇ “ਖ਼ੁਦਾ ਕੀ ਬਸਤੀ” ਦੇ ਜ਼ਹਿਰ-ਖਾਣਿਆਂ ਨਾਲ ਤਾਂ ਮੇਰੀ ਸਰਕਾਰੀ ਆਟਾ ਖਾਣ ਦੀ ਖ਼ਾਨਦਾਨੀ ਸਾਂਝ ਸੀ!!! ਵੇ ਖ਼ੁਦਾ ਦੇ ਮਾਰਿਓ, ਵੇ ਗੁਨਾਹਾਗਾਰੋ, ਤੁਸੀਂ ਓਧਰ ਆਟੇ ਦੀ ਟਰਾਲੀ ਕਿਓਂ ਨਾ ਭੇਜੀ ਵੇ? ਵੇ ਪੰਜਾਬੀ ਵਿੱਚ “ਹਾਏ ਮਰ ਗਿਆ ਓਏ!” ਕਹਿੰਦਾ ਮਰਿਆ ਉਹ ਪਰਿਵਾਰ ਕਿ ਸਰਾਇਕੀ ਵਿੱਚ ਪਿੱਟਿਆ ਸੀ ਦੋ ਗੁੱਡੀਆਂ ਦਾ ਬਾਪ? ਕਿ ਸਿੰਧੀ ਵਿੱਚ ਢਿੱਡ ਫੜ੍ਹ ਰੋ ਰੋ ਮਰਿਆ? ਮੈਨੂੰ ਦੱਸੋ ਵੇ, ਮੈਂ ਕੁੱਝ ਸਾਹਿਤਕ ਲਿੱਖਣ ਦਾ ਤਰੱਦਦ ਕਰਾਂ, ਅਗਲਿਆਂ ਨੇ ਰਾਜਨੀਤਕ ਪੋਸਟ ਪਾਉਣ ਤੋਂ ਮਨ੍ਹਾਂਹੀਂ ਕੀਤੀ ਹੋਈ ਹੈ।
ਸੱਚੀ ਗੱਲ ਇਹ ਹੈ ਕਿ ਪੰਜਾਬ-ਪੰਜਾਬ ਦੇ ਆਪਸੀ ਰਿਸ਼ਤਿਆਂ ਅਤੇ ਸਾਂਝੇ ਸਕਾਫ਼ਤੀ ਭਾਈਚਾਰੇ ਬਾਰੇ ਕੂਕਣ ਵਾਲੇ ਅਸੀਂ ਹੁਣ ਕਿਸੇ ਕੰਡਿਆਲੀ ਤਾਰ ਉੱਤੇ ਫੁੱਲ ਲੱਗਣ ਦੀ ਗੱਲ ਨਹੀਂ ਕਰ ਰਹੇ। ਅਸੀਂ ਤਾਂ ਆਟੇ ਦੀ ਬੁੱਕ ਭਰ ਸਾਂਝ ਵੀ ਨਹੀਂ ਪਾਉਣੀ ਚਾਹ ਰਹੇ। ਹੁਣ ਸਾਡੇ ਤਸੱਵੁਰ ਦਾ ਦਾਇਰਾ ਵਡੇਰਾ ਹੋ ਗਿਆ ਹੈ। ਅਸੀਂ ਹੁਣ ਰੋਟੀ ਬਾਰੇ ਗੀਤ ਨਹੀਂ ਲਿੱਖਦੇ। ਸਾਡਾ ਸ਼ਾਇਰ ਹੁਣ ਚਟਨੀ ਜਾਂ ਆਚਾਰ ਬਾਰੇ ਗ਼ਜ਼ਲਗੋਈ ਕਰੇ ਕਿ ਕੁੱਲ ਕਾਇਨਾਤ ਤੋਂ ਵਡੇਰੀ ਕੋਈ ਗੱਲ ਕਰੇ?
ਕੋਈ ਵਿਰਲਾ ਪੀਯੂਸ਼ ਮਿਸ਼ਰਾ “ਏਕ ਬਗਲ ਮੇਂ ਚਾਂਦ ਹੋਗਾ, ਏਕ ਬਗਲ ਮੇਂ ਰੋਟੀਆਂ” ਲਿਖਦਾ ਹੈ। ਮਜਰੂਹ ਸੁਲਤਾਨਪੁਰੀ ਦਾ ਜ਼ਮਾਨਾ ਹੋਰ ਸੀ ਜਦੋਂ “ਕਾਲੀ ਟੋਪੀ ਲਾਲ ਰੁਮਾਲ” ਵਾਲਾ “ਦੀਵਾਨਾ ਆਦਮੀ ਕੋ ਬਨਾਤੀ ਹੈਂ ਰੋਟੀਆਂ / ਖ਼ੁਦ ਨਾਚਤੀ ਹੈਂ, ਸਭ ਕੋ ਨਚਾਤੀ ਹੈਂ ਰੋਟੀਆਂ” ਸਾਡੇ ਸਮਿਆਂ ਦੀ ਸਚਾਈ ਨੂੰ ਸ਼ਬਦ ਦੇਂਦਾ ਸੀ। ਹੁਣ ਇਹ ਮਸਲਾ ਜ਼ੋਮੈਟੋ ਜਾਂ ਸਵਿੱਗੀ ਨੇ ਹੱਲ ਕਰ ਦਿੱਤਾ ਹੈ, ਹੁਣ ਸਾਡਾ ਚਿੰਤਨੀ ਸੰਸਾਰ “ਇਨਸਾਨ ਕੋ ਚਾਂਦ ਮੇਂ ਨਜ਼ਰ ਆਤੀ ਹੈਂ ਰੋਟੀਆਂ” ਤੋਂ ਬਹੁਤ ਅਗਾਹਾਂ ਪਹੁੰਚ ਚੁੱਕਾ ਹੈ, ਹੁਣ ਤਾਂ ਸਾਨੂੰ ਚੰਦਰਮਾ ਵਿੱਚ ਪਲਾਟ ਦਿੱਸਦੇ ਹਨ।
ਪਾਕਿਸਤਾਨ ਵਾਲੇ ਚਾਹੁਣ ਤਾਂ ਸਾਥੋਂ ਮੰਨਾ ਡੇਅ ਦਾ ਸ਼ੰਕਰ-ਜੈਕਿਸ਼ਨ ਦੀ ਧੁਨ ਉੱਤੇ ਗਾਇਆ “ਆਲੂ ਟਮਾਟਰ ਕਾ ਸਾਗ, ਇਮਲੀ ਕੀ ਚਟਨੀ ਬਣੇ/ਰੋਟੀ ਕਰਾਰੀ ਸਿਕੇ, ਉਸ ਪੇ ਘੀ ਅਸਲੀ ਲਗੇ” ਵਾਲਾ ਗਾਣਾ ਉਧਾਰ ਲੈ ਸਕਦੇ ਹਨ, ਸਾਨੂੰ ਹੁਣ ਇਹਦੀ ਕੋਈ ਲੋੜ ਨਹੀਂ ਰਹੀ। ਜਿਹੜੇ ਸਾਡੇ ਲੋਕ ਅੱਜ ਵੀ ਭੁੱਖ ਖੁਣੋਂ ਵਿਲ੍ਹਕਦੇ ਹਨ, ਮਨਰੇਗਾ ਦੀਆਂ ਮਜ਼ਦੂਰੀਆਂ ਦਿਹਾੜੀਆਂ ਲਈ ਤਰਸਦੇ ਹਨ, ਜਿਨ੍ਹਾਂ ਦੇ ਬੱਚੇ ਸਕੂਲਾਂ ਵਿੱਚ ਮਿੱਡ-ਡੇਅ ਮੀਲ ਦੀ ਗੁਣਵੱਤਾ ਦੇ ਮਾਹਿਰ ਬਣ ਚੁੱਕੇ ਹਨ, ਉਹਨਾਂ ਲਈ ਸਾਡਾ ਲੇਖਕ, ਕਹਾਣੀਕਾਰ, ਗ਼ਜ਼ਲਗੋਅ, ਅਫ਼ਸਾਨਾ-ਨਿਗਾਰ ਹੁਣ ਵਕ਼ਤ ਨਹੀਂ ਕੱਢਦਾ।
ਉਹ ਹੁਣ ਵਹਟਸੱਪ ਉੱਤੇ ਅਦਬੀ ਗਰੁੱਪ ਚਲਾਉਂਦਾ ਹੈ ਜਿੱਥੇ ਰਾਜਨੀਤਿਕ ਗੱਲ ਕਰਨ ਦੀ ਮਨਾਹੀ ਹੈ ਤਾਂਕਿ ਕਿਸੇ ਦੀ ਦਿਲ-ਆਜ਼ਾਰੀ ਨਾ ਹੋ ਜਾਵੇ। ‘ਕਿਰਪਾ ਕਰ ਕੇ ਸਿਰਫ਼ ਸਾਹਿਤਕ ਪੋਸਟ ਪਾਓ’ ਵਰਗੀ ਹਿਦਾਇਤ ਨਾਲ ਯੁਕਤ ਇਹ ਖ਼ਲਾਈ ਮਖ਼ਲੂਕ ਕਬੀਲੇ ਇਹ ਗੱਲ ਨਹੀਂ ਕਰਨਾ ਚਾਹੁੰਦੇ ਕਿ ਕਿਹੜੀਆਂ ਸਰਕਾਰੀ ਨੀਤੀਆਂ ਅਤੇ ਵਿਰੋਧੀ ਧਿਰ ਦੀਆਂ ਕਮਜ਼ੋਰੀਆਂ ਕਾਰਨ ਲੋਕ ਲਾਸ਼ਾਂ ਵਿੱਚ ਤਬਦੀਲ ਹੋ ਰਹੇ ਹਨ ਪਰ ਹਾਂ, ਜੇ ਤੁਸੀਂ ਕਿਸੇ ਲਾਸ਼ ਉੱਤੇ ਸੁੰਦਰ ਤਸ਼ਬੀਹਾਂ ਦੇ ਕੇ ਕੋਈ ਮਰਸੀਆ ਲਿੱਖ ਸਕੋ ਤਾਂ ਤੁਹਾਡਾ ਯੋਗਦਾਨ ਸਾਹਿਤਕ ਮੰਨਿਆ ਜਾਵੇਗਾ। ਮਜਬੂਰੀ ਸਮਝ ਆਉਂਦੀ ਹੈ — ਲਾਸ਼ ਕੌਣ ਢੋਵੇ, ਕਵਿਤਾ ਤਾਂ ਮਰੋੜ ਕੇ ਬੰਦਾ ਕਮੀਜ਼ ਦੀ ਜੇਬ੍ਹ ਵਿੱਚ ਪਾ ਸਕਦਾ ਹੈ। ਲਾਸ਼ ਰਾਜਨੀਤਕ ਹੁੰਦੀ ਹੈ। ਕਵਿਤਾ ਸਾਹਿਤਕ ਹੁੰਦੀ ਹੈ। ਪਾਰਖੂ ਬਰੀਕਬੀਨ ਅਦਬੀ ਭਾਈਚਾਰਾ ਸਭ ਸਮਝਦਾ ਹੈ। ਲਾਸ਼ ਨੂੰ ਕੌਣ ਪੁੱਛਦਾ ਹੈ, ਗਰਾਂਟ ਕਵਿਤਾ ਨੂੰ ਮਿਲਦੀ ਹੈ।
ਜੇ ਕਿਤੇ ਸਰਦਾਰ ਮੁੰਹਮਦ ਜਾਂ ਹੀਰਾ ਸਿੰਘ ਕੋਹਲੀ ਦੀ ਲਾਸ਼ ਦੇ ਸਿਰਹਾਣੇ ਬੈਠਿਆਂ ਸਾਡੇ ਸੜਦੇ ਗਲ੍ਹਦੇ ਮੁਆਸ਼ਰੇ ਦੀ ਬਦਬੂ ਤੁਹਾਨੂੰ ਤੰਗ ਕਰੇ ਤਾਂ ਲਾਸ਼ ਦਫ਼ਨ ਕਰਨ ਸਮੇਂ ਜਾਂ ਸਸਕਾਰ ਮੌਕੇ ‘ਗਰਮਾ-ਗਰਮ ਰੋਟੀਆਂ, ਕਿਤਨਾ ਹਸੀਨ ਖ਼ਵਾਬ ਹੈ’ ਗੁਣਗੁਣਾ ਸਕਦੇ ਹੋ। ਇਸ ਨਾਲ ਮਾਮਲਾ ਰਾਜਨੀਤਿਕ ਨਹੀਂ ਰਹੇਗਾ, ਸਾਹਿਤਕ ਬਣ ਜਾਵੇਗਾ। ਫਿਰ ਵੀ ਇਹਨੂੰ ਬਹੁਤ topical ਰੱਖਣਾ ਹੋਵੇ, contemporary ਬਣਾਉਣਾ ਹੋਵੇ ਤਾਂ ਅੱਜ ਦੇ ਅਖ਼ਬਾਰਾਂ ਵਿੱਚ ਜਾਂ ਟੀਵੀ ਚੈਨਲਾਂ ਉੱਤੇ ਇਹ ਖ਼ਬਰ ਪੜ੍ਹ ਵੇਖ ਸਕਦੇ ਹੋ ਕਿ ਕੱਲ ਪਾਕਿਸਤਾਨ ਵਿੱਚ ਰੋਟੀ ਦਾ ਰੇਟ 15 ਰੁਪਏ ਫ਼ੀ ਰੋਟੀ ਤੋਂ ਵਧਾ ਕੇ 25 ਰੁਪਏ ਫ਼ੀ ਰੋਟੀ ਕਰ ਦਿੱਤਾ ਗਿਆ ਹੈ। ਇਹਤੋਂ ਬਾਅਦ ਹੁਣ ਕਿੰਨ੍ਹੇ ਪੈਰਾਂ ਥੱਲ੍ਹੇ ਆ ਕੇ ਮਰਨਗੇ ਅਤੇ ਕਿੰਨ੍ਹੇ ਰੋਟੀ ਦੇ ਵਧੇ ਭਾਅ ਪੜ੍ਹ ਘਰੇ ਹੀ ਗ਼ਸ਼ ਖਾ ਕੇ ਮਰ ਜਾਣਗੇ, ਇਹ ਅੰਦਾਜ਼ੇ ਨਾ ਲਾਉਣ ਲੱਗ ਜਾਣਾ। ਮੈਨੂੰ ਪਤਾ ਹੈ ਤੁਸੀਂ ਲੋਹੜੇ ਦੇ ਮੁਹੰਦਸ ਹੋ – ਏਨੇ ਪਲ ਰੋਟੀ-ਚਟਨੀ-ਨਮਕ-ਤੇਲ-ਆਚਾਰ ਲਈ ਤਰਸਦਿਆਂ ਉੱਤੇ ਲਾਓਗੇ ਤਾਂ ਵੱਡੇ ਵੱਡੇ ਸਾਹਿਤਕ ਮਸਲਿਆਂ ਉੱਤੇ ਕਦੋਂ ਗੌਰ ਫਰਮਾਓਗੇ?
ਵੈਸੇ ਲੋਕ ਨਾ ਕਦੀ ਠੰਡ ਲੱਗਣ ਨਾਲ ਮਰਦੇ ਹਨ, ਨਾ ਲੂ ਲੱਗਣ ਨਾਲ। ਅਖ਼ਬਾਰਾਂ ਦੇ ਮੁਹੰਦਸ ਮੁਦੀਰ ਇਹ ਝੂਠ ਬੇਸ਼ਰਮੀ ਨਾਲ ਛਾਪਦੇ ਹਨ। ਲੋਕ ਇਸ ਲਈ ਮਰਦੇ ਹਨ ਕਿਉਂ ਜੋ ਉਨ੍ਹਾਂ ਦੇ ਸਿਰ ‘ਤੇ ਛੱਤ ਨਹੀਂ, ਪੇਟ ਵਿੱਚ ਪੌਸ਼ਟਿਕ ਆਹਾਰ ਨਹੀਂ, ਉੱਪਰ ਲੈਣ ਲਈ ਰਜਾਈ ਨਹੀਂ। ਕਮਰਾ ਗਰਮ ਜਾਂ ਠੰਡਾ ਕਰਨ ਲਈ ਹੀਟਰ ਜਾਂ ਪੱਖਾ ਨਹੀਂ। ਇਹ ਸਭ ਪੁੱਛਣ ਵਾਲੀ ਸਰਕਾਰ ਨਹੀਂ, ਪੱਤਰਕਾਰ ਨਹੀਂ। ਲੋਕ ਇਸ ਲਈ ਮਰਦੇ ਹਨ ਕਿਉਂਜੋ ਅਸੀਂ ਆਤਮ-ਗਿਲਾਨੀ ਤੋਂ ਰਹਿਤ ਹੋ ਗਏ ਹਾਂ। ਸਾਡੇ ਮਸਲੇ ਵੱਡੇ ਹੋ ਗਏ ਹਨ। ਅਸੀਂ ਖੇਤ ਮਜ਼ਦੂਰਾਂ, ਦਿਹਾੜੀਦਾਰ ਔਰਤ ਕਾਮਿਆਂ, ਭੁੱਖੇ ਵਿਲ੍ਹਕਦੇ ਬਾਲਾਂ, ਘਟੀਆ ਮਿੱਡ-ਡੇਅ ਮੀਲ ਪਦਾਰਥਾਂ ਬਾਰੇ ਗੀਤਾਂ, ਕਵਿਤਾਵਾਂ, ਕਹਾਣੀਆਂ ਤੋਂ ਰਹਿਤ ਸੰਸਾਰ ਵਿੱਚ ਵਿਚਰਦੇ ਹਾਂ।
ਹਮਸਾਏ ਮੁਲਕ ਨਾਲ ਸਾਡੀਆਂ ਸਾਂਝਾਂ ਵਿੱਚ ਹੁਣ ਸਰਦੇ ਪੁੱਜਦੇ ਵਰਗ ਦੀ ਪੱਥਰ-ਦਿਲੀ ਵਾਲੀ ਸਾਂਝ ਵੀ ਸ਼ਾਮਲ ਹੋ ਗਈ ਹੈ। ਅਸੀਂ ਬਾਰਡਰ ਪਾਰ ਕਰ ਚੁੱਕੇ ਹਾਂ। ਟੋਬਾ ਟੇਕ ਸਿੰਘ ਬਹੁਤ ਪਿੱਛੇ ਰਹਿ ਗਿਆ ਹੈ। ਓਥੇ ਸਰਦਾਰ ਮੁਹੰਮਦ ਅਤੇ ਹੀਰਾ ਸਿੰਘ ਕੋਹਲੀ ਦੀਆਂ ਲਾਸ਼ਾਂ ਸਿਰਹਾਣੇ ਸਆਦਤ ਹਸਨ ਮੰਟੋ ਨਾਮ ਦਾ ਇੱਕ ਸ਼ਰ-ਪਸੰਦ ਆਦਮੀ ਇਕੱਲਾ ਬੈਠਾ ਸਾਡੇ ਸਮਿਆਂ ਦੀ ਕਥਾ ਲਿੱਖ ਰਿਹਾ ਹੈ। ਰਚਨਾ ਪੂਰੀ ਹੁੰਦਿਆਂ ਹੀ ਕਿਸੇ ਵੱਡੇ ਸਾਹਿਤਕ ਇਨਾਮ ਲਈ ਮੰਜ਼ਰ-ਏ-ਆਮ ਉੱਤੇ ਲਿਆਂਦੀ ਜਾਵੇਗੀ। ਲਾਸ਼ਾਂ ਦਾ ਮਾਮਲਾ ਛੱਡੋ, ਇਹ ਰਾਜਨੀਤਿਕ ਹੋ ਜਾਂਦਾ ਹੈ। ਗੱਲ ਕੋਈ ਸਾਹਿਤਕ ਕਰੋ, ਲਹਿੰਦੇ-ਚੜ੍ਹਦੇ ਪੰਜਾਬ-ਪੰਜਾਬ ਵਿੱਚਲੀ ਮਾਂ-ਬੋਲੀ ਦੀ ਸਾਂਝ ਦੀ ਬਾਤ ਪਾਓ, ਕੋਈ ਵਰਲਡ ਪੰਜਾਬੀ ਸੈਂਟਰ ਬਣਵਾਓ ਤਾਂ ਜੋ ਵੀਜ਼ੇ ਲਵਾ ਕੇ ਪਾਕਿਸਤਾਨ ਦੀ ਇੱਕ ਫ਼ੇਰੀ ਦਾ ਇੰਤਜ਼ਾਮ ਕਰੀਏ। ਲਾਸ਼ਾਂ ਦਾ ਅਸੀਂ ਹੁਣ ਕੀ ਮਰਸੀਆ ਪੜ੍ਹੀਏ? ਕੰਮ ਉਹ ਕਰਾਓ ਜਿਦ੍ਹੀ ਕੋਈ ਗਰਾਂਟ ਜਾਰੀ ਹੋਵੇ। ਕਫ਼ਨ ਨਮਾਜ਼ ਦਾ ਪ੍ਰਬੰਧ ਤਾਂ ਜਿੰਮੇ ਹਾਰੀ ਸਾਰੀ ਹੋਵੇ।***
PS – ਤੁਹਾਡੀ ਦਿਲ-ਆਜ਼ਾਰੀ ਬਹੁਤੀ ਨਾ ਹੋਈ ਹੋਵੇ ਤਾਂ ਅੱਜ ਰੋਟੀ ਉੱਤੇ ਰੱਖ ਕੇ ਨਜ਼ੀਰ ਅਕਬਰਾਬਾਦੀ ਦੀ “ਰੋਟੀਆਂ” ਦੇ ਇਹ ਟੁਕੜੇ ਨੋਸ਼ ਫ਼ਰਮਾਓ।
फिर पूछा उस ने कहिए ये है दिल का तूर क्या
इस के मुशाहिदे में है खुलता ज़ुहूर क्या
वो बोला सुन के तेरा गया है शुऊ’र क्या
कश्फ़-उल-क़ुलूब और ये कश्फ़-उल-क़ुबूर क्या
जितने हैं कश्फ़ सब ये दिखाती हैं रोटियाँ
रोटी जब आई पेट में सौ क़ंद घुल गए
गुलज़ार फूले आँखों में और ऐश तुल गए
दो तर निवाले पेट में जब आ के ढुल गए
चौदह तबक़ के जितने थे सब भेद खुल गए
ये कश्फ़ ये कमाल दिखाती हैं रोटियाँ
अब आगे जिस के माल-पूए भर के थाल हैं
पूरे भगत उन्हें कहो साहब के लाल हैं
और जिन के आगे रोग़नी और शीर-माल हैं
आरिफ़ वही हैं और वही साहब-कमाल हैं
पक्की-पकाई अब जिन्हें आती हैं रोटियाँ
अशराफ़ों ने जो अपनी ये ज़ातें छुपाई हैं
सच पूछिए तो अपनी ये शानें बढ़ाई हैं
कहिए उन्हों की रोटियाँ किस किस ने खाई हैं
अशराफ़ सब में कहिए तो अब नान-बाई हैं
जिन की दुकाँ से हर कहीं जाती हैं रोटियाँ
दुनिया में अब बदी न कहीं और निकोई है
या दुश्मनी ओ दोस्ती या तुंद-ख़ूई है
कोई किसी का और किसी का न कोई है
सब कोई है उसी का कि जिस हाथ डोई है
नौकर नफ़र ग़ुलाम बनाती हैं रोटियाँ
रोटी का अब अज़ल से हमारा तो है ख़मीर
रूखी ही रोटी हक़ में हमारे है शहद-ओ-शीर
या पतली होवे मोटी ख़मीरी हो या फ़तीर
गेहूँ जवार बाजरे की जैसी हो ‘नज़ीर’
हम को तो सब तरह की ख़ुश आती हैं रोटियाँ
(ਹੁਣ ਇਹ ਤਾਂ ਸਾਹਿਤਕ ਹੈ, ਰਾਜਨੀਤਕ ਨਹੀਂ ਰਹੀ ਨਾ?)
ਐੱਸ ਪੀ ਸਿੰਘ | Tiny Little Tales | March 22, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
The post ਗਰਮਾ-ਗਰਮ ਰੋਟੀਆਂ, ਕਿਤਨਾ ਹਸੀਨ ਖ਼ਵਾਬ ਹੈ – ‘ਪੋਸਟ ਸਾਹਿਤਕ ਹੋਵੇ, ਰਾਜਨੀਤਿਕ ਪੋਸਟਾਂ ਤੋਂ ਗੁਰੇਜ਼ ਕੀਤਾ ਜਾਵੇ’ – ਐੱਸ.ਪੀ. ਸਿੰਘ ਦੀ ਕਲਮ ਤੋਂ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>The post ਸ਼ਾਮ ਸੁੰਦਰ ਅਰੋੜਾ ਕੇਸ: ਵਿਜੀਲੈਂਸ ਨੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ PSIEC ਦੇ ਅਧਿਕਾਰੀ ਐਸ.ਪੀ. ਸਿੰਘ ਨੂੰ ਕੀਤਾ ਗ੍ਰਿਫ਼ਤਾਰ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>ਚੰਡੀਗੜ, 7 ਜਨਵਰੀ, 2023:
ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨਿਚਰਵਾਰ ਨੂੰ ਪੰਜਾਬ ਰਾਜ ਸਨਅਤੀ ਬ੍ਰਾਮਦ ਨਿਗਮ (ਪੀ.ਐਸ.ਆਈ.ਈ.ਸੀ.) ਦੇ ਕਾਰਜਕਾਰੀ ਡਾਇਰੈਕਟਰ ਐਸ.ਪੀ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ’ਤੇ ਕਾਰਪੋਰੇਸ਼ਨ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਰੀਅਲਟਰ ਫਰਮ ‘ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ’ ਨੂੰ ਇੱਕ ਉਦਯੋਗਿਕ ਪਲਾਟ ਦੇ ਤਬਾਦਲੇ/ਵੰਡ ਕਰਨ ਸਬੰਧੀ ਬੇਲੋੜੇ ਲਾਭ ਪਹੁੰਚਾਉਣ ਅਤੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਮੁਕੱਦਮਾ ਦਰਜ ਹੈ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਅਪਰਾਧਿਕ ਮਾਮਲੇ ਵਿੱਚ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਨਿਗਮ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਮੁਹਾਲੀ ਸਥਿਤ ਇੱਕ ਸਨਅਤੀ ਪਲਾਟ ਵਿੱਚ ਟਾਊਨਸ਼ਿਪ ਸਥਾਪਤ ਕਰਨ ਲਈ ਗੁਲਮੋਹਰ ਟਾਊਨਸ਼ਿਪ ਨਾਂ ਦੀ ਫਰਮ ਦੇ ਨਾਂ ਉਤੇ ਤਬਦੀਲ ਕਰਨ ਅਤੇ ਪਲਾਟਾਂ ਵਿੱਚ ਵੰਡਣ ਦੀ ਪ੍ਰਵਾਨਗੀ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਵਿੱਚ ਉਕਤ ਮੁਲਜ਼ਮਾਂ ਤੋਂ ਇਲਾਵਾ ਗੁਲਮੋਹਰ ਟਾਊਨਸ਼ਿਪ ਦੇ ਤਿੰਨ ਮਾਲਕਾਂ/ਭਾਈਵਾਲਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਪੀ.ਐਸ.ਆਈ.ਈ.ਸੀ. ਦੇ 7 ਦੋਸ਼ੀ ਅਧਿਕਾਰੀਆਂ/ਕਰਮਚਾਰੀਆਂ ਨੂੰ ਗ੍ਰਿਫਤਾਰ ਕਰਕੇ ਤਿੰਨ ਦਿਨਾਂ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਇਹਨਾਂ ਦੋਸ਼ੀਆਂ ਵਿੱਚ ਅੰਕੁਰ ਚੌਧਰੀ ਅਸਟੇਟ ਅਫਸਰ, ਦਵਿੰਦਰਪਾਲ ਸਿੰਘ ਜੀਐਮ (ਪ੍ਰਸੋਨਲ), ਜੇ.ਐਸ ਭਾਟੀਆ ਮੁੱਖ ਜਨਰਲ ਮੈਨੇਜਰ (ਯੋਜਨਾ), ਆਸ਼ਿਮਾ ਅਗਰਵਾਲ ਏਟੀ.ਪੀ. (ਯੋਜਨਾ), ਪਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਰਜਤ ਕੁਮਾਰ ਡੀ.ਏ. ਅਤੇ ਸੰਦੀਪ ਸਿੰਘ ਐਸ.ਡੀ.ਈ. ਸ਼ਾਮਲ ਹਨ, ਜਿਨਾਂ ਨੇ ਮਿਲੀਭੁਗਤ ਨਾਲ ਉਪਰੋਕਤ ਰੀਅਲਟਰ ਫਰਮ ਨੂੰ ਬੇਲੋੜਾ ਲਾਭ ਪਹੁੰਚਾਉਣ ਵਿੱਚ ਸਹਾਇਤਾ ਕੀਤੀ।
ਇੰਨਾਂ ਦੋਸ਼ੀਆਂ ਵਿੱਚ ਸ਼ਾਮਲ ਤੇਜਵੀਰ ਸਿੰਘ ਡੀਟੀਪੀ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਗਈ ਜਦੋਂਕਿ ਭਾਈ ਸੁਖਦੀਪ ਸਿੰਘ ਸਿੱਧੂ ਅਤੇ ਰੀਅਲਟਰ ਫਰਮ ਦੇ ਡਾਇਰੈਕਟਰਾਂ ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਰਾਕੇਸ਼ ਕੁਮਾਰ ਸ਼ਰਮਾ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।
ਇਸ ਮਾਮਲੇ ਸਬੰਧੀ ਪੀ.ਐਸ.ਆਈ.ਈ.ਸੀ. ਦੇ ਉਕਤ ਸਾਰੇ ਦੋਸ਼ੀ ਅਧਿਕਾਰੀਆਂ/ਕਰਮਚਾਰੀਆਂ ਅਤੇ ਸਾਬਕਾ ਮੰਤਰੀ ਤੋਂ ਇਲਾਵਾ ਗੁਲਮੋਹਰ ਟਾਊਨਸ਼ਿਪ ਦੇ ਤਿੰਨ ਡਾਇਰੈਕਟਰਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਐਸ.ਏ.ਐਸ.ਨਗਰ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) (ਏ), 13 (2) ਅਤੇ ਭਾਰਤੀ ਦੰਡਾਵਲੀ ਧਾਰਾ 409, 420, 465, 467, 468, 471, 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜਾਂਚ ਦੌਰਾਨ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
The post ਸ਼ਾਮ ਸੁੰਦਰ ਅਰੋੜਾ ਕੇਸ: ਵਿਜੀਲੈਂਸ ਨੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ PSIEC ਦੇ ਅਧਿਕਾਰੀ ਐਸ.ਪੀ. ਸਿੰਘ ਨੂੰ ਕੀਤਾ ਗ੍ਰਿਫ਼ਤਾਰ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>The post ਰਹੱਸਮਈ ਫ਼ਿਲਾਸਫ਼ਰ ਪ੍ਰੋਫ਼ੈਸਰ ਪੂਰਨ ਸਿੰਘ – ਕੌਮਾਂਤਰੀ ਵੈਬੀਨਾਰ ਕਰਵਾਇਆ ਗਿਆ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>ਲੁਧਿਆਣਾ, 24 ਜੁਲਾਈ, 2021 –
ਇੰਗਲਿਸ਼ ਦੇ ਪੋਸਟ ਗ੍ਰੈਜੂਏਟ ਵਿਭਾਗ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਨੇ ਇਕ ਅੰਤਰਰਾਸ਼ਟਰੀ ਵੈਬਿਨਾਰ ਦਾ ਆਯੋਜਨ ਕੀਤਾ, ਜਿਸ ਦਾ ਸਿਰਲੇਖ ਹੈ ਰਹੱਸਮਈ ਫ਼ਿਲਾਸਫ਼ਰ ਪ੍ਰੋਫੈਸਰ ਪੂਰਨ ਸਿੰਘ।
ਵੈਬਿਨਾਰ ਦੀ ਸ਼ੁਰੂਆਤ ਡਾ: ਐਸਪੀ ਸਿੰਘ (ਸਾਬਕਾ ਵਾਈਸ-ਚਾਂਸਲਰ, ਜੀ.ਐਨ.ਡੀ.ਯੂ., ਅੰਮ੍ਰਿਤਸਰ), ਪ੍ਰਧਾਨ, ਗੁਜਰਾਂਵਾਲਾ ਖ਼ਾਲਸਾ ਐਜੁਕੇਸ਼ਨ ਕੌਂਸਲ, ਲੁਧਿਆਣਾ ਨੇ ਆਏ ਪਤਵੰਤੇ ਸੱਜਣਾਂ, ਉੱਘੇ ਬੁਲਾਰਿਆਂ ਅਤੇ ਹਾਜ਼ਰੀਨ ਦੇ ਨਿੱਘੇ ਸਵਾਗਤ ਨਾਲ ਕੀਤੀ ਜਿਹਨਾਂ ਨੇ ਦੱਸਿਆ ਕਿ ਪ੍ਰੋ: ਪੂਰਨ ਸਿੰਘ ਕਵੀ ਹੀ ਨਹੀਂ ਸਗੋਂ ਲੇਖਕ ਉਹ ਇੱਕ ਮਹਾਨ ਭੌਤਿਕ ਵਿਗਿਆਨੀ, ਇੱਕ ਰਸਾਇਣ ਵਿਗਿਆਨੀ ਵਜੋਂ ਜਾਣੇ ਜਾਂਦੇ ਹਨ ਜੋ ਅਭਿਆਸ ਕਰਦੇ ਹਨ ਕਿ ਕਿਸ ਤਰ੍ਹਾਂ ਪੌਦਿਆਂ ਤੋਂ ਤੇਲ ਲਿਆਉਣਾ ਹੈ.
ਉਹ ਇਕ ਦੂਰਦਰਸ਼ੀ ਸਨ ਜਿਸਦਾ ਫ਼ਲਸਫ਼ਾ ਮੁਕਤੀ ਦਾ ਰਸਤਾ ਦਰਸਾਉਂਦਾ ਹੈ ਅਤੇ ਇਕ ਚੰਗੇ ਇਨਸਾਨ ਬਣਨ ਲਈ ਪ੍ਰਭਾਵਿਤ ਵੀ ਕਰਦਾ ਹੈ. ਵਿਭਾਗ ਦੇ ਮੁੱਖੀ ਅਤੇ ਸਹਿਯੋਗੀ ਪ੍ਰੋਫੈਸਰ ਡਾ: ਸੁਸ਼ਮਿੰਦਰਜੀਤ ਕੌਰ ਨੇ ਵੈਬਿਨਾਰ ਦਾ ਥੀਮ ਪੇਸ਼ ਕੀਤਾ ਜਿਸ ਵਿਚ ਓਹਨਾ ਨੇ ਪ੍ਰੋ: ਪੂਰਨ ਸਿੰਘ ਦੇ ‘ਰਹੱਸਵਾਦੀ’ ਸੁਭਾਅ ਬਾਰੇ ਦੱਸਿਆ ਜਿਸਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਕਿਤਾਬਾਂ ਲਿਖੀਆਂ ਹਨ।
ਓਹਨਾ ਨੇ ਅੱਜ ਦੇ ਪ੍ਰਮੁੱਖ ਬੁਲਾਰਿਆਂ ਦੇ ਨਾਮ ਵੀ ਸਾਂਝੇ ਕੀਤੇ; ਡਾ: ਹਰਦੇਵ ਸਿੰਘ ਵਿਰਕ, ਸ੍ਰੀ ਗੁਰੂ ਗਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ ਸਾਹਿਬ, ਇਸ ਸਮੇਂ ਕਨੇਡਾ ਵਿੱਚ ਵਸ ਰਹੇ ਸ੍ਰੀ ਐਮ. ਡਾ: ਮਨਜੀਤ ਇੰਦਰ ਸਿੰਘ, ਮੁਖੀ ਅਤੇ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡਾ: ਰੁਪਿੰਦਰ ਕੌਰ, ਸਾਬਕਾ ਮੁਖੀ ਅਤੇ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਇਹ ਪ੍ਰੋਗਰਾਮ ਉੱਘੇ ਪ੍ਰੋਫੈਸਰ ਡਾ: ਹਰਦੇਵ ਸਿੰਘ ਵਿਰਕ ਦੀ ਰਸਮੀ ਜਾਣ ਪਛਾਣ ਨਾਲ ਅੱਗੇ ਵਧਿਆ ਜੋ ਵੱਖ ਵੱਖ ਨਾਮਵਰ ਅਦਾਰਿਆਂ ਵਿੱਚ ਨਾਮਵਰ ਅਹੁਦਿਆਂ ‘ਤੇ ਸੇਵਾਵਾਂ ਨਿਭਾਅ ਰਹੇ ਹਨ। ਡਾ: ਸੁਸ਼ਮਿੰਦਰਜੀਤ ਕੌਰ ਨੇ ਡਾ: ਵਿਰਕ ਨਾਲ ਜਾਣ-ਪਛਾਣ ਕਰਾਉਂਦਿਆਂ ਇਹ ਵੀ ਦੱਸਿਆ ਕਿ ਨਵੰਬਰ ਵਿਚ ਕੈਨੇਡਾ ਵਿਚ ਇਕ ਕਿਤਾਬ ਪ੍ਰਕਾਸ਼ਤ ਕੀਤੀ ਜਾ ਰਹੀ ਹੈ ਜੋ ਡਾ: ਵਿਰਕ ਦੁਆਰਾ ਕਰਵਾਏ ਗਏ ਖੋਜ ਕਾਰਜ ‘ਤੇ ਅਧਾਰਤ ਹੋਵੇਗੀ।
ਡਾ: ਵਿਰਕ ਨੇ ਆਪਣੇ ਪ੍ਰੇਰਿਤ ਭਾਸ਼ਣ ਵਿੱਚ ਪ੍ਰੋ: ਪੂਰਨ ਸਿੰਘ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਲੁਕਵੇਂ ਅਤੇ ਨਿਵੇਕਲੇ ਤੱਥਾਂ ਅਤੇ ਸੱਚਾਈਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਰਬਿੰਦਰਨਾਥ ਟੈਗੋਰ ਤੋਂ ਬਾਅਦ ਪ੍ਰੋ: ਪੂਰਨ ਸਿੰਘ ਪਹਿਲੇ ਪੰਜਾਬੀ ਕਵੀ ਸਨ ਜਿਨ੍ਹਾਂ ਦੀਆਂ ਰਚਨਾਵਾਂ 1921-26 ਦੌਰਾਨ ਇੰਗਲੈਂਡ ਵਿੱਚ ਪ੍ਰਕਾਸ਼ਤ ਹੋਈਆਂ ਸਨ।
ਓਹਨਾ ਨੇ ਦਸਿਆ ਕਿ ਪ੍ਰੋ: ਪੂਰਨ ਸਿੰਘ ਨੇ ਆਪਣੀਆਂ ਰਚਨਾਵਾਂ ਵਿਚ ਅਧਿਆਤਮਵਾਦ ਬਾਰੇ ਗੱਲ ਕੀਤੀ ਹੈ ਅਤੇ ਉਸਦੇ ਅਨੁਸਾਰ ਇਕ ਕਵੀ ਜੋ ਰੱਬ ਅਤੇ ਅਧਿਆਤਮਵਾਦ ਨੂੰ ਲਿਖਦਾ ਅਤੇ ਕਦਰ ਕਰਦਾ ਹੈ, ਨੂੰ ਕੇਵਲ ਕਵੀ ਮੰਨਿਆ ਜਾ ਸਕਦਾ ਹੈ. ਡਾ. ਹਰਗੁਣਜੋਤ ਕੌਰ, ਐਸੋਸੀਏਟ ਪ੍ਰੋਫੈਸਰ, ਪ੍ਰਸਿੱਧ ਵਿਦਵਾਨ ਡਾ: ਮਨਜੀਤ ਇੰਦਰ ਸਿੰਘ, ਸਾਬਕਾ ਮੁੱਖੀ ਅਤੇ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਜਾਣ-ਪਛਾਣ ਕਰਵਾਈ।
ਡਾ: ਮਨਜੀਤ ਇੰਦਰ ਸਿੰਘ ਨੇ ਪ੍ਰੋ: ਪੂਰਨ ਸਿੰਘ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਉਹ ਇੱਕ ਇਨਕਲਾਬੀ ਚਿੰਤਕ ਰਹੇ ਹਨ। ਉਸਨੇ ਆਪਣੇ ਗੁਰੂਆਂ ਦੀ ਦਵੰਦਵਾਦੀ ਪੰਥ ਨੂੰ ਆਪਣੇ ਰਸਤੇ ਤੇ ਮਿਲ ਲਿਆ।
ਉਹ ਵਿਗਿਆਨ ਤੋਂ ਸਾਹਿਤ ਵੱਲ ਅਸਾਨੀ ਨਾਲ ਚਲਦਾ ਹੈ ਜੋ ਕਮਾਲ ਦੀ ਗੱਲ ਹੈ. ਪ੍ਰੋ: ਪੂਰਨ ਸਿੰਘ ਦੀਆਂ ਰਚਨਾਵਾਂ ਦਾ ਤੱਤ ਕਦੇ ਵੀ ਟੈਕਨੋਲੋਜੀ ਦੀ ਵਰਤੋਂ ਨਾਲ ਨਹੀਂ ਫੜਿਆ ਜਾ ਸਕਦਾ ਪਰ ਇੱਕ ਸਧਾਰਣ, ਸਚਿਆਰਾ, ਮਿਹਨਤ ਕਰਨ ਵਾਲਾ ਅਤੇ ਆਪਣੇ ਬੁਨਿਆਦੀ ਰੁਝਾਨ ਨੂੰ ਪ੍ਰਾਪਤ ਕਰਨ ਲਈ ਇੱਕ ਮਿਹਨਤੀ ਖੋਜਕਰਤਾ ਹੋਣਾ ਚਾਹੀਦਾ ਹੈ. ਡਾ: ਭੁਪਿੰਦਰ ਜੀਤ ਕੌਰ, ਸਹਾਇਕ ਪ੍ਰੋਫੈਸਰ, ਡਾ: ਰੁਪਿੰਦਰ ਕੌਰ, ਮੁਖੀ ਅਤੇ ਪ੍ਰੋਫੈਸਰ, ਅੰਗਰੇਜ਼ੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਜਾਣ-ਪਛਾਣ ਕਰਵਾਏ। ਓਹਨਾ ਨੂੰ ਪੰਜਾਬ ਦਾ ਟੈਗੋਰ ਕਿਹਾ ਜਾਂਦਾ ਹੈ।
ਓਹਨਾ ਨੇ ਆਪਣੀਆਂ ਲਿਖਤਾਂ ਵਿਚੋਂ ਹਵਾਲਾ ਦਿੱਤਾ ਕਿ ਅਸਲ ਅਤੇ ਸੱਚਾ ਮਾਰਗ ਇਕ ਵਿਅਕਤੀ ਦੀ ਰੂਹ ਵਿਚ ਡੂੰਘੀ ਖੋਜ ਕਰਨਾ, ਅਣਜਾਣ ਦੇ ਅੱਗੇ ਸਮਰਪਣ ਕਰਨਾ, ਆਪਣੇ ਆਪ ਨੂੰ ਬ੍ਰਹਿਮੰਡ ਦੀ ਭਾਵਨਾ ਵਿਚ ਲੀਨ ਕਰਨਾ ਹੈ ਅਤੇ ਜੀਵਨ ਵਿਚ ਮੁਕਤੀ ਪ੍ਰਾਪਤ ਕਰਨਾ ਹੈ।
ਡਾ: ਅਰਵਿੰਦਰ ਸਿੰਘ ਭੱਲਾ, ਕਾਲਜ ਪ੍ਰਿੰਸੀਪਲ ਨੇ ਸਾਰੇ ਬੁੱਧੀਜੀਵੀ ਅਤੇ ਵਿਦਵਾਨ ਬੁਲਾਰਿਆਂ ਅਤੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਨ ਲਈ ਧੰਨਵਾਦ ਦਾ ਪ੍ਰਸਤਾਵ ਪੇਸ਼ ਕੀਤਾ।
ਓਹਨਾ ਨੇ ਫੈਕਲਟੀ ਮੈਂਬਰਾਂ ਨੂੰ ਅਜਿਹੀਆਂ ਵੈਬਿਨਾਰਜਾਂ ਦਾ ਆਯੋਜਨ ਕਰਨ ਦੀਆਂ ਅਣਥੱਕ ਕੋਸ਼ਿਸ਼ਾਂ ਲਈ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ ਜੋ ਨਾ ਸਿਰਫ ਗਿਆਨ ਨੂੰ ਨਿਖਾਰਦੀਆਂ ਹਨ ਬਲਕਿ ਸ਼ਖਸੀਅਤ ਨੂੰ ਵਧਾਉਣ ਲਈ ਅਤੇ ਆਪਣੇ ਆਪ ਦੇ ਇੱਕ ਨਵੇਂ ਸਰੂਪ ਵਜੋਂ ਆਉਣ ਲਈ ਇੱਕ ਨਵਾਂ ਤਜ਼ੁਰਬਾ ਵੀ ਪ੍ਰਦਾਨ ਕਰਦੇ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
The post ਰਹੱਸਮਈ ਫ਼ਿਲਾਸਫ਼ਰ ਪ੍ਰੋਫ਼ੈਸਰ ਪੂਰਨ ਸਿੰਘ – ਕੌਮਾਂਤਰੀ ਵੈਬੀਨਾਰ ਕਰਵਾਇਆ ਗਿਆ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>The post ਪ੍ਰੋ: ਮੋਹਨ ਸਿੰਘ ਜੀ ਨੇ ਯੁਗ ਕਵੀ ਹੋਣ ਦੀ ਉਪਾਧੀ ਆਪਣੀ ਅਲੌਕਿਕ ਪ੍ਰਤਿਭਾ ਨਾਲ ਹਾਸਲ ਕੀਤੀ: ਡਾ: ਸ ਪ ਸਿੰਘ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>ਲੁਧਿਆਣਾ, 4 ਮਈ, 2021 –
ਲੋਕ ਵਿਰਾਸਤ ਅਕਾਡਮੀ ਲੁਧਿਆਣਾ ਅਤੇ ਕਾਮਰਸ ਮੈਨੇਜਮੈਂਟ ਐਸੋਸੀਏਸ਼ਨ ਲੁਧਿਆਣਾ ਵੱਲੋਂ ਯੁੱਗ ਕਵੀ ਪ੍ਰੋ ਮੋਹਨ ਸਿੰਘ ਜੀ ਦੀ 42ਵੀਂ ਬਰਸੀ ਮੌਕੇ ਪ੍ਰੋ ਮੋਹਨ ਸਿੰਘ ਯਾਦਗਾਰੀ ਆਨਲਾਈਨ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਸ ਪ ਸਿੰਘ ਨੇ ਕੀਤੀ। ਪ੍ਰਧਾਨਗੀ ਭਾਸ਼ਨ ਦਿੰਦਿਆਂ ਉਨ੍ਹਾਂ ਕਿਹਾ ਕਿ ਪ੍ਰੋ: ਮੋਹਨ ਸਿੰਘ ਜੀ ਨੇ ਯੁਗ ਕਵੀ ਹੋਣ ਦੀ ਉਪਾਧੀ ਅਲੌਕਿਕ ਪ੍ਰਤਿਭਾ ਕਾਰਨ ਹਾਸਲ ਕੀਤੀ।
ਉਨ੍ਹਾਂ ਦੇਸ਼ ਵੰਡ ਮਗਰੋਂ ਜਲੰਧਰ ਵੱਸਦਿਆਂ ਜਿਹੜਾ ਜੀਵਨ ਸੰਘਰਸ਼ ਕੀਤਾ ਉਸ ਦਾ ਮੈਂ ਬਚਪਨ ਵੇਲੇ ਦਾ ਚਸ਼ਮਦੀਦ ਗਵਾਹ ਹਾਂ। ਉਹ ਪੱਕਾ ਬਾਗ ਇਲਾਕੇ ਵਿੱਚ ਪੁਸਤਕ ਪ੍ਰਕਾਸ਼ਨ ਤੇ ਪੰਜ ਦਰਿਆ ਮਾਸਿਕ ਪੱਤਰ ਨੂੰ ਛਾਪਣ ਵੇਲੇ ਉਸੇ ਨਿੱਕੇ ਜਹੇ ਘਰ ਵਿੱਚ ਹੀ ਨਿਵਾਸ ਰੱਖਦੇ ਸਨ। ਉਨ੍ਹਾਂ ਨੇ ਜਲੰਧਰ ਨੂੰ ਸਾਹਿੱਤਕ ਕੇਂਦਰ ਬਣਾਉਣ ਚ ਵੱਡਾ ਯੋਗਦਾਨ ਪਾਇਆ। ਸ ਸ ਮੀਸ਼ਾ, ਜਗਤਾਰ, ਰਵਿੰਦਰ ਰਵੀ ਤੇ ਹੋਰ ਅਨੇਕਾਂ ਕਵੀਆਂ ਨੂੰ ਪ੍ਰੇਰਨਾ ਦੇ ਕੇ ਅੱਗੇ ਵਧਣ ਲਈ ਸਹਿਯੋਗੀ ਬਣੇ।
ਉਨ੍ਹਾਂ ਕਿਹਾ ਕਿ 1970 ਚ ਲੁਧਿਆਣਾ ਦੀ ਪੰਜਾਬ ਖੇਤੀ ਯੂਨੀਵਰਸਿਟੀ ਚ ਆ ਕੇ ਆਖਰੀ ਸਾਹਾਂ ਤੀਕ ਲੁਧਿਆਣਾ ਦੀ ਹਰ ਸਾਹਿੱਤਕ ਸਰਗਰਮੀ ਨੂੰ ਸਰਪ੍ਰਸਤੀ ਦਿੰਦੇ ਰਹੇ। ਉਨ੍ਹਾਂ ਕਿਹਾ ਕਿ ਪ੍ਰੋ: ਮੋਹਨ ਸਿੰਘ ਜੀ ਦੇ ਆਪਣੇ ਦੱਸਣ ਮੁਤਾਬਕ ਉਨ੍ਹਾਂ ਨੀ ਅੱਜ ਕੋਈ ਆਇਆ ਸਾਡੇ ਵਿਹੜੇ ਗੀਤ ਕਿਸੇ ਵਿਅਕਤੀ ਦੇ ਆਗਮਨ ਤੇ ਨਹੀਂ ਸੀ ਲਿਖਿਆ ਸਗੋਂ ਗੁਰੂ ਨਾਨਕ ਆਗਮਨ ਪੁਰਬ ਤੇ ਲਾਹੌਰ ਰਹਿੰਦਿਆਂ ਲਿਖਿਆ ਸੀ।
ਉਦਘਾਟਨੀ ਭਾਸ਼ਣ ਦਿੰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਕਿਹਾ ਕਿ 1971 ਤੋਂ 1978 ਤੀਕ ਅਸੀਂ ਉਨ੍ਹਾਂ ਦੀ ਅਨੇਕ ਵਾਰ ਸੰਗਤ ਮਾਣੀ ਅਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ: ਮ ਸ ਰੰਧਾਵਾ ਦੀ ਪ੍ਰਧਾਨਗੀ ਵੇਲੇ ਬਤੌਰ ਜਨਰਲ ਸਕੱਤਰ ਆਪਣੇ ਅੱਖੀਂ ਪੰਜਾਬੀ ਭਵਨ ਦੀ ਉਸਾਰੀ ਕਰਵਾਉਂਦੇ ਵੇਖਿਆ। ਉਨ੍ਹਾਂ ਦੀ ਹਾਜ਼ਰੀ ਚ ਕਦੇ ਵੀ ਛੋਟੇਪਨ ਦਾ ਅਹਿਸਾਸ ਨਹੀਂ ਸੀ ਹੁੰਦਾ।
ਉਹ ਹਰ ਪਲ ਹੀ ਉਸਤਾਦ ਸਨ, ਇਥੋਂ ਤੀਕ ਕਿ ਹਰ ਕਾਰਜ ਵਿੱਚ ਸਲੀਕਾ ਸਿਖਾਉਂਦੇ ਸਨ। ਵਜਦ ਵਿੱਚ ਆਇਆਂ ਤੋਂ ਅਸੀਂ ਉਨ੍ਹਾਂ ਤੋਂ ਉਨ੍ਹਾਂ ਦੇ ਪੋਠੋਹਾਰੀ ਗੀਤ ਬਹੁਤ ਵਾਰ ਸੁਣੇ। ਤਿੰਨ ਮਈ 1978 ਨੂੰ ਉਨ੍ਹਾਂ ਦਾ ਤੜਕਸਾਰ ਵਿਛੋੜਾ ਸਾਡੇ ਲਈ ਏਦਾਂ ਸੀ ਜਿਵੇਂ ਸੂਰਜ ਚੜ੍ਹਨੋਂ ਪਹਿਲਾਂ ਡੁੱਬ ਗਿਆ ਹੋਵੇ। 1977 ਚ ਜਨਤਾ ਸਰਕਾਰ ਬਣਨ ਤੇ ਉਨ੍ਹਾਂ ਇੱਕ ਗ਼ਜ਼ਲ ਲਿਖਣੀ ਆਰੰਭੀ ਜੋ ਸੰਪੂਰਨ ਨਾ ਕਰ ਸਕੇ। ਇਸ ਅਧੂਰੀ ਗ਼ਜ਼ਲ ਦੇ ਦੋ ਸ਼ਿਅਰਾਂ ਚ ਹੀ ਉਨ੍ਹਾਂ ਆਪਣਾ ਪ੍ਰਤੀਕਰਮ ਪਰੋ ਦਿੱਤਾ।
ਨਾ ਹਿਣਕੋ ਘੋੜਿਓ ਬੇਸ਼ੱਕ ਨਵਾਂ ਨਿਜ਼ਾਮ ਆਇਆ। ਨਵਾਂ ਨਿਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ। ਅਯੁਧਿਆ ਵਿੱਚ ਅਜੇ ਵੀ ਭੁੱਖਿਆਂ ਵੀ ਭੁੱਖਿਆਂ ਦੀ ਭੀੜ ਬੜੀ, ਪਿਆ ਕੀ ਫ਼ਰਕ ਜੇ ਰਾਵਣ ਗਿਆ ਤੇ ਰਾਮ ਆਇਆ।
ਵਿਸ਼ੇਸ਼ ਭਾਸ਼ਣ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ,ਸਾਬਕਾ ਮੁਖੀ ਤੇ ਪ੍ਰੋਫੈਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਿਹਾ ਕਿ ਪ੍ਰੋ: ਮੋਹਨ ਸਿੰਘ ਨੇ ਰਵਾਇਤੀ ਸੋਚ ਧਾਰਾ ਵਾਲੀ ਦੀ ਥਾਂ ਮਨੁਖ ਦੇ ਅੰਤਰੀਵ ਨੂੰ ਪਹਿਲੀ ਵਾਰ ਰਚਨਾ ਦੇ ਕੇਂਦਰ ਚ ਲਿਆਂਦਾ। ਉਨ੍ਹਾਂ ਲੋਕ ਪੱਖੀ ਲਹਿਰਾਂ ਦੇ ਸੰਗ ਸਾਥ ਤੁਰਦਿਆਂ ਸ਼ਬਦ ਨੂੰ ਹਥਿਆਰ ਵਾਂਗ ਵੀ ਵਰਤਿਆ। ਉਹ ਸਾਡੀ ਪੰਜਾਬੀ ਰਹਿਤਲ ਦੇ ਸਮਰੱਥ ਪੇਸ਼ਕਾਰ ਸਨ।
ਪ੍ਰੋ: ਮੋਹਨ ਸਿੰਘ ਦੇ ਗੀਤਾਂ ਨੂੰ ਆਵਾਜ਼ ਦੇਣ ਵਾਲੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਧੀ ਡੌਲੀ ਗੁਲੇਰੀਆ ਨੇ ਆਪਣੀ ਬੇਟੀ ਸੁਨਯਨੀ ਨਾਲ ਮਿਲ ਕੇ ਪ੍ਰੋ: ਮੋਹਨ ਸਿੰਘ ਦੇ ਕੁਝ ਗੀਤ ਤੇ ਕਵਿਤਾਵਾਂ ਤੋਂ ਇਲਾਵਾ ਲੱਠੇ ਦੀ ਚਾਦਰ ਵਰਗੇ ਲੋਕ ਗੀਤ ਵੀ ਸੁਣਾਏ ਜੋ ਪ੍ਰੋ: ਮੋਹਨ ਸਿੰਘ ਜੀ ਨੇ ਹੀ ਕਿਸੇ ਵਕਤ ਸੁਰਿੰਦਰ ਕੌਰ ਪਰਿਵਾਰ ਨੂੰ ਸੌਂਪੇ ਸਨ।
ਮੁੱਖ ਮਹਿਮਾਨ ਵਜੋਂ ਬੋਲਦਿਆਂ
ਮੈਂਬਰ ਪਾਰਲੀਮੈਂਟ ਤੇ ਉੱਘੇ ਲੋਕ ਗਾਇਕ ਮੁਹੰਮਦ ਸਦੀਕ ਨੇ ਕਿਹਾ ਕਿ 1978 ਤੋਂ ਸ: ਜਗਦੇਵ ਸਿੰਘ ਜੱਸੋਵਾਲ ਤੇ ਸਾਥੀਆਂ ਨਾਲ ਮਿਲ ਕੇ ਪ੍ਰੋ: ਮੋਹਨ ਸਿੰਘ ਯਾਦਗਾਰੀ ਮੇਲੇ ਦੀ ਸੇਵਾ ਕੀਤੀ ਪਰ 1985 ਚ ਫਾਉਂਡੇਸ਼ਨ ਦੇ ਆਦੇਸ਼ ਤੇ ਜਦ ਪ੍ਰੋ: ਮੋਹਨ ਸਿੰਘ ਜੀ ਦੇ ਕਲਾਮ ਨੂੰ ਸੰਗੀਤਬੱਧ ਕੀਤਾ ਤਾਂ ਆਤਮਿਕ ਬੁਲੰਦੀ ਮਹਿਸੂਸ ਕੀਤੀ।
ਨਗ ਪੰਜਾਬ ਦਾ ਨਾਮ ਹੇਠ ਪਹਿਲੀ ਆਡਿਉ ਕੈਸਿਟ ਮੈਂ ਤੇ ਮੇਰੇ ਸਾਥੀ ਕਲਾਕਾਰਾਂ ਦੀਦਾਰ ਸੰਧੂ, ਸਵਰਨ ਲਤਾ, ਰਣਜੀਤ ਕੌਰ ਤੇ ਕੁਲਦੀਪ ਮਾਣਕ ਨੇ ਗਾਈ।
ਇਸ ਦੀ ਕੁਮੈਂਟਰੀ ਸੁਰਜੀਤ ਪਾਤਰ ਜੀ ਨੇ ਕੀਤੀ। ਉਨ੍ਹਾਂ ਨੂੰ ਪੜ੍ਹਦਿਆਂ ਜਾਪਦਾ ਹੈ ਕਿ ਜ਼ਿੰਦਗੀ ਹਰ ਵੇਲੇ ਸੰਘਰਸ਼ ਤੇ ਦੂਸਰਿਆਂ ਲਈ ਪ੍ਰੇਰਕ ਸ਼ਕਤੀ ਦਾ ਨਾਮ ਹੈ। ਮੈਂ ਉਨ੍ਹਾਂ ਦੀ ਗ਼ਜ਼ਲ ਪੰਜਾਬ ਵਿਧਾਨ ਸਭਾ ਵਿੱਚ ਵੀ ਸੁਣਾਈ ਸੀ ਜਿਸ ਚ ਉਹ ਨਾਨਕ ਦੇ ਖ਼੍ਵਾਬ ਦਾ ਪੰਜਾਬ ਸਿਰਜਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਨੇ ਇਸ ਸੁਪਨੇ ਨੂੰ ਮਧੋਲ ਕੇ ਰੱਖ ਦਿੱਤਾ ਹੈ। ਮੁਹੰਮਦ ਸਦੀਕ ਜੀ ਨੇ ਕੁਝ ਰਚਨਾਵਾਂ ਗਾ ਕੇ ਵੀ ਸੁਣਾਈਆਂ।
ਇਸ ਮੌਕੇ ਪ੍ਰੋ: ਮੋਹਨ ਸਿੰਘ ਜੀ ਨੂੰ ਸਮਰਪਿਤ ਕਵੀ ਦਰਬਾਰ ਵੀ ਕੀਤਾ ਗਿਆ ਜਿਸ ਵਿੱਚ ਸੁਖਵਿੰਦਰ ਅੰਮ੍ਰਿਤ, ਡਾ ਲਖਵਿੰਦਰ ਜੌਹਲ, ਸੁਰਜੀਤ ਜੱਜ, ਡਾ ਅਸ਼ਵਨੀ ਭੱਲਾ, ਤਰਲੋਚਨ ਲੋਚੀ, ਡਾ. ਜਗਵਿੰਦਰ ਜੋਧਾ, ਮਨਜਿੰਦਰ ਧਨੋਆ, ਪ੍ਰੋ ਮਨਦੀਪ ਕੌਰ ਔਲਖ, ਰਾਜਦੀਪ ਸਿੰਘ ਤੂਰ, ਕਰਮਜੀਤ ਸਿੰਘ ਗਰੇਵਾਲ, ਪ੍ਰੋ ਜਸਬੀਰ ਸਿੰਘ ਸ਼ਾਇਰ ਤੋਂ ਇਲਾਵਾ ਪਾਕਿਸਤਾਨ ਤੋਂ ਡਾ: ਇਕਬਾਲ ਕੈਸਰ ਤੇ ਲੰਡਨ ਤੋਂ ਅਜ਼ੀਮ ਸ਼ੇਖ਼ਰ ਨੇ ਵੀ ਭਰਪੂਰ ਹਾਜ਼ਰੀ ਲੁਆਈ। ਇਕਬਾਲ ਕੈਸਰ ਨੇ ਕਿਹਾ ਕਿ ਜਵਾਨੀ ਵੇਲੇ ਪੰਜਾਬੀ ਕਵਿਤਾ ਦੀ ਪਹਿਲੀ ਕਿਤਾਬ ਆਪਣੇ ਉਸਤਾਦ ਦੇ ਕਹਿਣ ਤੇ ਉਨ੍ਹਾਂ ਪ੍ਰੋ: ਮੋਹਨ ਸਿੰਘ ਦੀ ਸਾਵੇ ਪੱਤਰ ਪੜ੍ਹੀ ਸੀ।
ਪੰਜਾਬ ਕਾਮਰਸ ਤੇ ਬਿਜਨਸ ਐਸੋਸੀਏਸ਼ਨ ਦੇ ਪ੍ਰਧਾਨ ਡਾ: ਅਸ਼ਵਨੀ ਭੱਲਾ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
The post ਪ੍ਰੋ: ਮੋਹਨ ਸਿੰਘ ਜੀ ਨੇ ਯੁਗ ਕਵੀ ਹੋਣ ਦੀ ਉਪਾਧੀ ਆਪਣੀ ਅਲੌਕਿਕ ਪ੍ਰਤਿਭਾ ਨਾਲ ਹਾਸਲ ਕੀਤੀ: ਡਾ: ਸ ਪ ਸਿੰਘ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>The post ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ ‘ਪਰਵਾਸ’ ਦਾ ਵਿਸ਼ੇਸ਼ ਅੰਕ ਲੋਕ ਅਰਪਨ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>ਲੁਧਿਆਣਾ, 7 ਅਪ੍ਰੈਲ, 2021 –
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਤੇ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਸੁਯੋਗ ਅਗਵਾਈ ਅਧੀਨ ਤ੍ਰੈ ਮਾਸਿਕ ਪੱਤਿ੍ਕਾ ਪਰਵਾਸ ਦਾ ਨਵਾਂ ਅੰਕ ਲੋਕ ਅਰਪਨ ਕੀਤਾ ਗਿਆ।
ਔਨਲਾਈਨ ਐਡੀਸ਼ਨ ਨੂੰ ਜਾਰੀ ਕਰਦਿਆਂ ਇਟਲੀ ਤੋਂ ਆਏ ਪੰਜਾਬੀ ਕਵੀ ਤੇ ਯੋਰਪੀਨ ਸਾਹਿੱਤ ਸੰਸਥਾਵਾਂ ਦੇ ਪ੍ਰਤੀਨਿਧ ਦਲਜਿੰਦਰ ਰਹਿਲ ਨੇ ਕਿਹਾ ਕਿ ਅੱਜ ਸਮੁੱਚਾ ਵਿਸ਼ਵ ਭਾਵੇਂ ਫਿਰ ਦੋਬਾਰਾ ਕਰੋਨਾ ਨਾਂ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਪਰ ਇਸ ਦੇ ਬਾਵਜੂਦ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨੇ ਆਪਣੀਆਂ ਸਰਗਰਮੀਆਂ ਦੀ ਲਗਾਤਾਰਤਾ ਨਹੀਂ ਟੁੱਟਣ ਦਿੱਤੀ।
ਇਹ ਮੁਬਾਰਕਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮੈਗਜ਼ੀਨ ਦੇ ਪ੍ਰਕਾਸ਼ਨ ਨਾਲ ਸਮੁੱਚੇ ਗਲੋਬ ਤੇ ਵੱਸਦੇ ਲਿਖਾਰੀਆਂ ਨੂੰ ਸਾਂਝਾ ਪਲੈਟਫਾਰਮ ਮਿਲਿਆ ਹੈ। ਉਨ੍ਹਾਂ ਡਾ: ਐੱਸ ਪੀ ਸਿੰਘ ਤੇ ਕਾਲਿਜ ਸਟਾਫ਼ ਨੂੰ ਇਸ ਸ਼ੁਭ ਕਾਰਜ ਲਈ ਮੁਬਾਰਕ ਦਿੱਤੀ।
ਇਸ ਮੌਕੇ ਬੋਲਦਿਆਂ ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਬਦੇਸ਼ਾਂ ਚ ਵੱਸਦੇ ਲੇਖਕ ਜਿਸ ਸ਼ਿੱਦਤ ਨਾਲ ਲਿਖ ਰਹੇ ਹਨ ਉਸ ਨੂੰ ਸਤਿਕਾਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਸਾਹਿੱਤ ਅਧਿਐਨ ਦਾ ਮਨੋਰਥ ਪਰਵਾਸੀ ਸਾਹਿੱਤ ਨੂੰ ਮੁੱਖ ਧਾਰਾ ਸਾਹਿੱਤ ਨਾਲੋਂ ਨਿਖੇੜਨਾ ਨਹੀਂ ਸਗੋਂ ਵਧੇਰੇ ਗਹੁ ਨਾਲ ਵਾਚਣ ਤੇ ਵਿਕਾਸ ਦੇ ਮੌਕੇ ਪ੍ਰਦਾਨ ਕਰਨਾ ਹੈ।
ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਇਸ ਮਹਾਨ ਸੰਸਥਾ ਨੇ ਹਮੇਸ਼ਾਂ ਨਿਵੇਕਲੀਆਂ ਪੈੜਾਂ ਪਾਈਆਂ ਹਨ ਜਿੰਨ੍ਹਾ ਸਦਕਾ ਮੇਰੇ ਵਰਗੇ ਅਨੇਕਾਂ ਵਿਦਿਆਰਥੀ ਪੰਜਾਬੀ ਸਾਹਿੱਤ ਤੇ ਭਾਸ਼ਾ ਨਾਲ ਉਮਰ ਲੰਮੀ ਪ੍ਰਤੀਬੱਧਤਾ ਨਿਭਾ ਸਕੇ ਹਨ। ਇਹ ਡਾ: ਐੱਸ ਪੀ ਸਿੰਘ ਤੇ ਇਸ ਕਾਲਿਜ ਦੇ ਅਧਿਆਪਕਾਂ ਦੀ ਸਿੱਖਿਆ ਦਾ ਹੀ ਅਸਰ ਹੈ। ਉਨ੍ਹਾਂ ਦਲਜਿੰਦਰ ਰਹਿਲ ਦੀ ਸ਼ਖਸੀਅਤ ਤੇ ਸਾਹਿੱਤ ਸਾਧਨਾ ਬਾਰੇ ਵੀ ਜਾਣਕਾਰੀ ਦਿੰਦਿਆਂ ਉਸ ਦਾ ਸਵਾਗਤ ਕੀਤਾ।
ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਕਰੋਨਾ ਕਾਲ ਨੇ ਸਾਨੂੰ ਬਦਲਵੇਂ ਸੰਚਾਰ ਮਾਧਿਅਮਾਂ ਨਾਲ ਜੋੜ ਕੇ ਵਿਸ਼ਵ ਨਾਗਰਿਕ ਬਣਾ ਦਿੱਤਾ ਹੈ। ਹੁਣ ਪਰਵਾਸ ਦੀ ਪਹੁੰਚ ਸੈਂਕੜੇ ਨਹੀਂ ਹਜ਼ਾਰਾਂ ਪਾਠਕਾਂ ਤੀਕ ਹੋ ਗਈ ਹੈ।
ਜੀ. ਜੀ. ਐਨ. ਖਾਲਸਾ ਕਾਲਜ ਦੇ ਪ੍ਰਧਾਨ ਤੇ ਪਰਵਾਸੀ ਸਾਹਿਤ ਅਧਿਅਨ ਕੇਂਦਰ ਦੇ ਸਰਪ੍ਰਸਤ ਡਾ: ਐੱਸ ਪੀ ਸਿੰਘ ਜੀ ਜੀ ਐੱਨ ਆਈ ਐੱਮ ਟੀ ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਤੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਗਿੱਲ ਨੇ ਦਲਜਿੰਦਰ ਰਹਿਲ ਨੂੰ ਫੁਲਕਾਰੀ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਤੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ: ਤੇਜਿੰਦਰ ਕੌਰ ਨੇ ਕਿਹਾ ਕਿ ਪਰਵਾਸ ਦਾ ਇਹ ਅੰਕ ਪੰਜਾਬੀਆਂ ਤੇ ਪਰਵਾਸੀ ਪੰਜਾਬੀਆਂ ਅੰਦਰ ਪਹਿਲਾਂ ਦੀ ਤਰ੍ਹਾਂ ਹੀ ਪ੍ਰੇਮ ਭਾਈਚਾਰਾ ਕਾਇਮ ਕਰਨ ਵਿੱਚ ਵਿਸ਼ੇਸ਼ ਭੂਮਿਕਾ ਅਦਾ ਕਰੇਗਾ।
ਇਸ ਅੰਕ ਵਿੱਚ ਕੇਵਲ ਸਿੰਘ ਨਿਰਦੋਸ਼, ਜਸਵੰਤ ਵਾਗਲਾ ,ਸਤਿਬੀਰ ਸਿੰਘ ਨੂਰ, ਅਸ਼ੋਕ ਚੌਧਰੀ, ਡਾ. ਲੋਕ ਰਾਜ, ਇੰਦਰਜੀਤ ਸਿੰਘ ਧਾਮੀ, ਦਰਸ਼ਨ ਬੁਲੰਦਵੀ, ਕਰਮ ਲੁਧਿਆਣਵੀ, ਕੇਹਰ ਸ਼ਰੀਫ਼, ਸੁਰਿੰਦਰ ਸੋਹਲ, ਜੱਗੀ ਜਗਵੰਤ ਕੌਰ ਸਿੱਧੂ, ਅਮਨਜੀਤ ਕੌਰ ਸ਼ਰਮਾ, ਕੁਲਵੰਤ ਕੌਰ ਢਿੱਲੋਂ, ਨੀਲੂ ਜਰਮਨੀ, ਮਹਿੰਦਰ ਸਿੰਘ ਪੰਜੂ ਦੀਆਂ ਕਵਿਤਾਵਾਂ
ਸੁਰਿੰਦਰ ਗੀਤ, ਜਸਤੇਜ ਸਿੱਧੂ, ਗੁਰਦੀਸ਼ ਕੌਰ ਦੀਸ਼ (ਗਰੇਵਾਲ)ਅੰਜੂਜੀਤ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ਜਦ ਕਿ ਉੱਘੇ ਕਵੀ ਦੇਵ ਬਾਰੇ ਲੇਖ ਤੇ ਚੋਣਵੀਆਂ ਰਚਨਾਵਾਂ,ਦਰਸ਼ਨ ਗਿੱਲ: ਜੀਵਨ, ਰਚਨਾ ਤੇ ਪ੍ਰਭਾਵ: ਡਾ: ਤੇਜਿੰਦਰ ਕੌਰ ਪਰਵਾਸੀਆਂ ਦੇ ਨਜ਼ਰੀਏ ਤੋਂ ਲੋਕ ਨਾਇਕ: ਦੁੱਲਾ ਭੱਟੀ ਲੇਖਕ ਧਰਮ ਸਿੰਘ ਗੁਰਾਇਆ (ਮੈਰੀਲੈਂਡ ) ਅਮਰੀਕਾ ਸ਼ਾਮਿਲ ਕੀਤੇ ਗਏ ਹਨ।
ਪੁਸਤਕ ਚਰਚਾ ਵਿੱਚ ਦਰਦ ਜਾਗਦਾ ਹੈ ਦੇ ਕਰਤਾ ਭੁਪਿੰਦਰ ਸਿੰਘ ਸੱਗੂ ਬਾਰੇ ਡਾ. ਉਮਿੰਦਰ ਜੌਹਲ, ਸੀਤੇ ਬੁੱਲ੍ਹਾਂ ਦਾ ਸੁਨੇਹਾ ਕਰਤਾ ਬਲਦੇਵ ਸਿੰਘ ਗਰੇਵਾਲ ਬਾਰੇ ਡਾ. ਗੁਰਮੀਤ ਸਿੰਘ ਹੁੰਦਲ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਸਮਾਗਮ ਚ ਪ੍ਰੋ: ਜਸਮੀਤ ਕੌਰ ਤੇ ਪਰਵਾਸ ਦੇ ਸਹਾਇਕ ਸੰਪਾਦਕ ਰਾਜਿੰਦਰ ਸਿੰਘ ਸੰਧੂ ਵੀ ਸ਼ਾਮਿਲ ਹੋਏ। ਪੰਜਾਬੀ ਵਿਭਾਗ ਦੇ ਅਧਿਆਪਕ ਡਾ: ਗੁਰਪ੍ਰੀਤ ਸਿੰਘ ਨੇ ਸਭ ਦਾ ਸਹਿਯੋਗ ਲਈ ਧੰਨਵਾਦ ਕੀਤਾ।
The post ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਵੱਲੋਂ ਲੁਧਿਆਣਾ ਵਿਖੇ ਤ੍ਰੈਮਾਸਿਕ ਪੱਤਰ ‘ਪਰਵਾਸ’ ਦਾ ਵਿਸ਼ੇਸ਼ ਅੰਕ ਲੋਕ ਅਰਪਨ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>The post ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਤਰਨ ਤਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਐਂਬੂਲੈਂਸ ਅਤੇ ‘ਡੈੱਡ ਬਾਡੀ ਵੈਨ’ ਭੇਂਟੀ ਕੀਤੀ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>ਤਰਨ ਤਾਰਨ, 22 ਅਕਤੂਬਰ, 2020 –
ਬੀਤੇ ਦਿਨੀਂ ਪੱਟੀ ਫੇਰੀ ਦੌਰਾਨ ਕੀਤੇ ਵਾਅਦੇ ਮੁਤਾਬਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ. ਪੀ. ਸਿੰਘ ਓਬਰਾਏ ਵੱਲੋਂ ਲੋੜਵੰਦਾਂ ਦੀ ਸਹੂਲਤ ਲਈ ਜਿਲ੍ਹਾ ਤਰਨ ਤਾਰਨ ਇੱਕ ਐਂਬੁਲੈਂਸ ਅਤੇ ਇੱਕ ਸ਼ਵ ਵੈਨ ਭੇਟ ਕੀਤੀਆਂ ਗਈਆਂ ਹਨ । ਇਹਨਾਂ ਵਾਹਨਾਂ ਚੋਂ ਐਂਬੁਲੈਂਸ ਸਿਵਲ ਹਸਪਤਾਲ ਤਰਨ ਤਾਰਨ ਨੂੰ ਅਤੇ ਸ਼ਵ ਵੈਨ ਸ਼ਹੀਦ ਕਰਤਾਰ ਸਿੰਘ ਸਰਾਭਾ ਹੇਲਪਿੰਗ ਹੈਂਡ ਸੁਸਾਇਟੀ ਪੱਟੀ ਨੂੰ ਦਿੱਤੀਆਂ ਗਈਆਂ ਹਨ ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਚ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਵਾਹਨਾਂ ਦੀਆਂ ਚਾਬੀਆਂ ਦਿੰਦੇ ਹੋਏ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸ ਧੁੰਨਾ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਉਬਰਾਏ ਦੀ ਪੱਟੀ ਫੇਰੀ ਦੌਰਾਨ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਵੱਲੋਂ ਇੱਕ ਐਂਬੁਲੈਂਸ ਅਤੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਸ਼ਵ ਵੈਨ ਦੀ ਮੰਗ ਕੀਤੀ ਗਈ ਸੀ।
ਉਸ ਮੰਗ ਨੂੰ ਪੂਰਾ ਕਰਦਿਆਂ ਡਾ. ਓਬਰਾਏ ਵੱਲੋਂ ਆਪਣੀ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਵੀ ਜਿਲ੍ਹਾ ਤਰਨ ਤਾਰਨ ਨੂੰ ਉਕਤ ਵਾਹਨ ਮੁਹੱਈਆ ਕਰਵਾਏ ਗਏ ਹਨ ਤਾਂ ਕਿ ਜਿਲ੍ਹੇ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਚ ਕੋਈ ਰੁਕਾਵਟ ਪੈਦਾ ਨਾ ਹੋ ਸਕੇ ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਟਰੱਸਟ ਵੱਲੋਂ ਡਾਇਲਸਿਸ ਨੂੰ ਮਹਿੰਗਾ ਹੁੰਦਾ ਵੇਖ ਕੇ ਪਿਛਲੇ ਕੁਝ ਸਾਲ ਤੋਂ ਲੋਕਾਂ ਨੂੰ ਮੁਫ਼ਤ ਡਾਇਲਸਿਸ ਮੁਹੱਈਆ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਿਸ ਤਹਿਤ ਸਰਕਾਰੀ ਹਸਪਤਾਲਾਂ ਵਿਚ ਮਸ਼ੀਨਾਂ ਦੀ ਘਾਟ ਨੂੰ ਵੇਖਦਿਆਂ ਹੋਇਆਂ ਮੁਫ਼ਤ ਮਸ਼ੀਨਾ ਲਗਾਉਣ ਦੀ ਸ਼ੁਰੂ ਟਰੱਸਟ ਨੇ ਆਪਣੇ ਤੌਰ ‘ਤੇ ਕੀਤੀ ਸੀ।
ਇਸੇ ਲੜੀ ਤਹਿਤ ਪੱਟੀ-ਤਰਨਤਾਰਨ ਖੇਤਰ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ 2 ਡਾਇਲਸਿਸ ਮਸ਼ੀਨਾਂ ਸਿਵਲ ਹਸਪਤਾਲ ਪੱਟੀ ਵਿਖੇ ਲਗਾਈਆ ਗਈਆਂ ਹਨ ਮਸ਼ੀਨਾਂ ਜਿਨ੍ਹਾਂ ਨੂੰ ਮਿਲਾ ਕੇ ਹੁਣ ਤਕ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਚ ਕੁੱਲ 108 ਲੱਗ ਚੁੱਕੀਆ ਹਨ । ਇਸ ਤੋਂ ਇਲਾਵਾ 192 ਮਸ਼ੀਨਾ ਪੰਜਾਬ, ਹਿਮਾਚਲ, ਹਰਿਆਣਾ, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਵਿਚ ਲਗਾਈਆਂ ਗਈਆਂ ਹਨ ।
ਉਹਨਾਂ ਕਿਹਾ ਕਿ ਪੱਟੀ-ਤਰਨਤਾਰਨ ਖੇਤਰ ਵਿਚ ਜਿਆਦਾਤਰ ਗਰੀਬ ਤਬਕੇ ਨਾਲ ਸੰਬਧਿਤ ਲੋਕ ਰਹਿੰਦੇ ਹਨ, ਜੋ ਟੈਸਟ ਅਤੇ ਇਲਾਜ ਨਹੀਂ ਕਰਵਾ ਸਕਦੇ, ਉਹਨਾਂ ਦੀ ਸੁਵਿਧਾ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਐੱਸ. ਪੀ. ਸਿੰਘ ਉਬਰਾਏ ਦੀ ਅਗਵਾਈ ਹੇਠ ਪੱਟੀ ਅਤੇ ਹੋਰਨਾਂ ਖੇਤਰਾਂ ਵਿਚ ਲੈਬੋਰਟਰੀਆਂ ਖੋਲੀਆਂ ਗਈਆਂ ਹਨ ਅਤੇ ਛੇਤੀ ਹੀ ਤਰਨਤਾਰਨ ਵਿਚ ਵੀ ਲੈਬੋਰਟਰੀ ਖੋਲੀ ਜਾਵੇਗੀ । ਉਹਨਾਂ ਕਿਹਾ ਕਿ ਉਕਤ ਵਾਹਨ ਕੋਵਿਡ-19 ਦੌਰਾਨ ਲੋਕਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੋਣਗੇ ।
ਇਸ ਮੌਕੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਧੂਰੀ ਨੇ ਐਸਪੀ ਸਿੰਘ ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕੋਵਿਡ-19 ਦੇ ਭੈੜੇ ਦੌਰ ਨੂੰ ਦੇਖਦਿਆਂ ਡਾ. ਓਬਰਾਏ ਪਾਸੋ ਪ੍ਰਸਾਸ਼ਨ ਦੀ ਸਹਾਇਤਾ ਲਈ ਉਕਤ ਵਾਹਨਾਂ ਦੀ ਮੰਗ ਕੀਤੀ ਜਿਸਤੋਂ ਬਾਅਦ ਟਰੱਸਟ ਵਲੋਂ ਬਹੁਤ ਹੀ ਥੋੜੇ ਜਿਹੇ ਸਮੇਂ ਇਸ ਮੰਗ ਨੂੰ ਪੂਰਾ ਕਰਦਿਆਂ ਅੱਜ ਦੋਵੇਂ ਵਾਹਨ ਤਰਨ ਤਾਰਨ ਪ੍ਰਸਾਸ਼ਨ ਨੂੰ ਭੇਜ ਦਿੱਤੇ ਗਏ ਹਨ।
ਜਿਨ੍ਹਾਂ ਚੋਂ ਐਂਬੁਲੈਂਸ ਦੀ ਦੇਖ ਰੇਖ ਸਿਵਲ ਹਸਪਤਾਲ ਤਰਨ ਤਾਰਨ ਕਰੇਗਾ ਅਤੇ ਸ਼ਵ ਵੈਨ ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪੱਟੀ ਕਰੇਗੀ ।ਉਹਨਾਂ ਕਿਹਾ ਕਿ ਮੈਂ ਜਿਲ੍ਹਾ ਤਰਨ ਤਾਰਨ ਵਾਸੀਆਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਓਬਰਾਏ ਦਾ ਧੰਨਵਾਦ ਕਰਦਾ ਹਾਂ ।
ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ, ਏ. ਡੀ. ਸੀ. ਜਗਵਿੰਦਰਜੀਤ ਸਿੰਘ ਗਰੇਵਾਲ, ਟਰੱਸਟ ਦੇ ਜਿਲ੍ਹਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਪਨਗੋਟਾ, ਜਿਲ੍ਹਾ ਖਜਾਨਚੀ ਇੰਦਰਪ੍ਰੀਤ ਸਿੰਘ ਧਾਮੀ, ਵਿਸ਼ਾਲ ਸੂਦ, ਪ੍ਰੈਸ ਸਕੱਤਰ ਕੇਪੀ ਗਿੱਲ, ਜਿਲ੍ਹਾ ਤਰਨ ਤਾਰਨ ਦੇ ਇੰਚਾਰਜ ਦਿਲਬਾਗ ਸਿੰਘ ਯੋਧਾ, ਮਨਿੰਦਰ ਸਿੰਘ, ਕੁਲਜਿੰਦਰ ਸਿੰਘ, ਕੁਲਵਿੰਦਰ ਸਿੰਘ, ੳੱਜਵਲ ਪ੍ਰੀਤ ਸਿੰਘ, ਅਮਰਜੀਤ ਸਿੰਘ ਝਬਾਲ, ਰਣਜੀਤ ਸਿੰਘ ਰਾਣਾ, ਬਲਜੀਤ ਸਿੰਘ ਬਿੱਟੂ ਅਤੇ ਦੀਵਾਨ ਸਿੰਘ ਨਵਰੂਪ ਸੰਧੂ, ਸਤਨਾਮ ਸਿੰਘ ਆਦਿ ਹਾਜ਼ਿਰ ਸਨ।

Click here to Like us on Facebook
The post ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਤਰਨ ਤਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਐਂਬੂਲੈਂਸ ਅਤੇ ‘ਡੈੱਡ ਬਾਡੀ ਵੈਨ’ ਭੇਂਟੀ ਕੀਤੀ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>The post ਖ਼ਬਰ ਵਾਇਆ ਡਿਬੇਟ – ਐੱਸ.ਪੀ.ਸਿੰਘ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>ਐੱਸ.ਪੀ.ਸਿੰਘ
ਵਾਇਰਲ ਹੁੰਦੇ ਵੀਡੀਓ, ਵਾਟਸਐਪ ‘ਤੇ ਤੱਤੇ-ਤਾਅ ਲਿਖੇ ਤਰਕ-ਵਿਤਰਕ ਅਤੇ ਕਿਸੇ ਦੇ ਵੀ ਅਗਲੇ ਹੌਟ ਇੰਟਰਵਿਊ ਦੇ ਯੂ-ਟਿਊਬ ਲਿੰਕ ਨੂੰ ਆਪਣੇ ਤਰਲੋ-ਮੱਛੀ ਹੋਏ ਅੰਗੂਠੇ ਨਾਲ ਨੱਪਣ ਦੀ ਝਾਕ ਵਿੱਚ ਜ਼ਿੰਦਗੀ ਗੁਜ਼ਾਰਦੇ/ਵਿਸਾਰਦੇ ਸਮਾਜ ਵਿੱਚ ਇਹ ਲਗਭੱਗ ਤਹਿ ਹੀ ਸੀ ਕਿ ਇਹ ਕਿਤਾਬਾਂ/ਅਖ਼ਬਾਰਾਂ ਨੂੰ ਕੂਹਣੀ ਮਾਰ ਕੇ ਪਾਸੇ ਧੱਕੇ ਤੇ ਆਲੇਦੁਆਲੇ ਨਾਲ ਆਪਣਾ ਰਾਬਤਾ ਸਿੱਧਾ ਟੀਵੀ ਰਾਹੀਂ ਬਣਾਵੇ।
ਲਿਖਣ-ਪੜ੍ਹਣ, ਨੀਝ ਲਾਉਣ ਦੀ ਪ੍ਰਕਿਰਿਆ ਨਾਲ ਗ੍ਰਸੇ ਮਗਜ਼-ਖਪਾਊ ਮਾਧਿਅਮਾਂ ਨਾਲੋਂ ਸਿੱਧਾ ਹਾਲ ਵਿਖਾਉਂਦੇ ਤੇ ਦਰਸ਼ਕਾਂ ਨੂੰ ‘ਹੁਣ ਤੁਸੀਂ ਆਪ ਹੀ ਫੈਸਲਾ ਕਰੋ’ ਦੀ ਦੁਹਾਈ ਦੇਂਦੇ ਟੀਵੀ ਚੈਨਲਾਂ ਨੇ ਨਵੀਂ ਸੱਥ ਉਸਾਰ ਲਈ ਹੈ, ਜਨਤਕ ਪਿੜ੍ਹ ਵਿੱਚ ਲੋਕ ਬਹਿਸ ਨੇ ਪੁੱਠੀ ਚਾਲ ਫੜ ਲਈ ਹੈ।
ਖੇਤ, ਖਲਿਹਾਣ, ਵੀਹੀਆਂ, ਗਲੀਆਂ ‘ਚੋਂ ਜਿਨ੍ਹਾਂ ਮੁੱਦਿਆਂ ਨੇ ਬੋਹੜ੍ਹ ਹੇਠਲੀ ਸੱਥ ਵਿੱਚ ਨਿਖਰਨਾ ਸੰਵਰਨਾ ਸੀ, ਫ਼ੇਰ ਫ਼ਿਰਨੀ ਟੱਪ ਸ਼ਹਿਰ ਦੇ ਸਿਆਪੇ ਸ਼ੋਰ ਵਿੱਚ ਇਹਨੂੰ ਕਿਸੇ ਮਸਨੂਈ ਬਹਿਸ ਤਕ ਮਨਫੀ ਕਰਨ ਵਾਲੀਆਂ ਸਾਜ਼ਿਸ਼ੀ ਸਿਆਣਪਾਂ ਨਾਲ ਲੋਹਾ ਲੈਂਦਿਆਂ ਕਿਸੇ ਸੰਪਾਦਕੀ ਦਫ਼ਤਰ ਦਾ ਪਰਦਾ ਖਿੱਚ ਕੇ ਲਾਂਘਾ ਮੰਗਣਾ ਸੀ, ਆਖਣਾ ਸੀ ਕਿ ਇਸ ਸੰਗਤ-ਵਰੋਸਾਏ ਮੁੱਦੇ ਨੂੰ ਸੰਪਾਦਕੀ ਪੰਨਿਆਂ ਵਿੱਚ ਜਗ੍ਹਾਂ ਦਿਉ, ਤਾਂ ਬਹਿਸ ਨੇ ਸੰਗਤੀ ਹੋ ਜਾਣਾ ਸੀ। ਸਿਆਣਪਾਂ ਨੇ ਉਸ ਨੂੰ ਰੁਸ਼ਨਾਉਣਾ ਸੀ, ਬੱਝਵੇਂ ਤਰਕਾਂ ਨੇ ਇਸ ਨਿਖਰੀ ਲਿਸ਼ਕ ਨਾਲ ਮੁਲਖਈਏ ਨੂੰ ਸੰਗ ਰਲਾਉਣਾ ਸੀ।
ਪਰ ਕਿਉਂਜੋ ਜੀਵਨ ਬ੍ਰਿਤਾਂਤ ਅੱਜਕੱਲ੍ਹ ਨੀਲੀ ਭਾਹ ਮਾਰਦੀ ਇੰਚਾਂ ਵਿਚ ਨਾਪੀ ਜਾਂਦੀ ਸਕਰੀਨ ਦੀ ਜ਼ਮੀਨ ’ਤੇ ਲਿਖਿਆ/ਵੇਖਿਆ ਜਾ ਰਿਹਾ ਹੈ, ਇਸ ਲਈ ਬਹਿਸ ਨੇ ਪੈਰ ਪੁੱਠੇ ਜੜ ਲਏ ਨੇ, ਵਕ਼ਤ ਤੇ ਤਰਕ ਨੇ ਗੇੜੇ ਉਲਟੇ ਫੜ ਲਏ ਨੇ।
ਖ਼ਬਰੀ ਟੈਲੀਵਿਜ਼ਨ ਨੇ ਅੱਖ ਸਰਕਾਰੇ, ਦਰਬਾਰੇ, ਇਸ਼ਤਿਹਾਰੇ ਰੱਖ ਮੁੱਦਿਆਂ ਦੀ ਚੋਣ ਸ਼ੁਰੂ ਕੀਤੀ ਹੋਈ ਹੈ। ਇਹਦੀ ਫ਼ੌਜ ਵਿਚ ਭਰਤੀ ਹੋਏ ਛੋਟੀ ਸਕਰੀਨ ਵਾਲੇ ਯੰਤਰਾਂ ਨਾਲ ਲੈਸ, ਇਹਦੇ ਅੰਗੂਠੇ ਥੱਲੇ ਆਏ ਕਿਸੇ ਸੀਧੀ ਬਾਤ, ਟੇਢੀ ਬਾਤ, ਹੌਟ ਇੰਟਰਵਿਊ ਵਾਲੇ ਲਿੰਕ ਨੂੰ ਨੱਪ, ਮੁੱਦੇ ਨੂੰ ਸਿੱਧੇ ਸੱਥ ਤਕ ਪਹੁੰਚਾ ਰਹੇ ਨੇ, ਜਿੱਥੋਂ ਸੇਧ ਲੈ ਮੁਲਖਈਆ ਕਿਸੇ ਲੰਬੀ/ਪਟਿਆਲੇ ਵਾਲੇ ਤਰਕ ਨੂੰ ਢੋਂਹਦੀਆਂ ਬੱਸਾਂ ਵਿੱਚ ਜਾਂ ਗੁਰ-ਅਦਬ ਬਾਰੇ ਗਿਆਨ ਵੰਡਦਾ ਬਰਗਾੜੀ ਚੌਂਕ ਵਿੱਚ ਜਾ ਪਲਾਥੀ ਮਾਰਦੈ।
ਗੈਰਪ੍ਰਸੰਗਿਕ ਹੋ ਜਾਣ ਦੇ ਡਰ ਤੋਂ ਸਹਾਫ਼ਤੀ ਸੰਸਾਰ ਵੀ ਸਕਰੀਨ ਉੱਤੇ ਲਿਸ਼ਕਦੇ ਮੁੱਦਿਆਂ ਦੀ ਆਕਾਸੀ (reflect) ਕਰਨ ਲੱਗਦੈ। ਸਦੀਆਂ ਤੱਕ ਕਿਸੇ ਤਰਕ-ਬੰਧਨ ਤੋਂ ਆਜ਼ਾਦ ਰਿਹਾ ਅਮਲੀ ਅੱਜ ਸੱਥ ਵਿੱਚ ਆ ਕੇ ਕੀ ਕਹਿ ਦੇਵੇਗਾ, ਇਹ ਵੀ ਟੈਲੀਵਿਜ਼ਨ ਦਾ ਆਪਣੀ ਕੁਰਸੀ ਤੋਂ ਉਛਲ-ਉਛਲ ਸਵਾਲ ਪੁੱਛਦਾ ਐਂਕਰ ਤੈਅ ਕਰ ਦੇਂਦਾ ਹੈ। ਸਕਰੀਨ ਸੱਥ ਵਿੱਚ ਆ ਗਈ ਹੈ, ਸਕਰੀਨ ਹੀ ਸੱਥ ਹੋ ਗਈ ਹੈ, ਅਖ਼ਬਾਰ ਵਿਚਲੀਆਂ ਸੁਰਖੀਆਂ ਵੀ ਏਹੋ ਤਸਦੀਕ ਕਰਦੀਆਂ ਹਨ।
ਕਨਸੋਆਂ, ਅਫ਼ਵਾਹਾਂ, ਖ਼ਬਰਾਂ, ਸੰਪਾਦਕੀਆਂ ਤੇ ਤਬਸਰੇ ਵਿਚਲੀਆਂ ਲਕੀਰਾਂ ਮਿਟ ਗਈਆਂ ਹਨ। ਸਾਰੇ ਸੱਚ ਰਾਤੀਂ ਨੌਂ ਵਜੇ ਪ੍ਰਗਟ ਹੁੰਦੇ ਹਨ, ਸਵੇਰੇ ਉਨ੍ਹਾਂ ਦੇ ਪ੍ਰਗਟ ਹੋਣ ਦੀ ਖ਼ਬਰ ਅਖ਼ਬਾਰ ਵਿੱਚ ਸ਼ਾਇਆ ਹੁੰਦੀ ਹੈ, ਉਨ੍ਹਾਂ ਵਿਚਲੇ ਨੁਕਤਿਆਂ ਉੱਤੇ ਗਹਿਣ-ਗੰਭੀਰ ਲੇਖ ਛਪਦੇ ਹਨ, ਤੇ ਸੂਰਜ ਦੀ ਟਿੱਕੀ ਸਿਰ ਆਉਣ ਤੱਕ ਅੰਗੂਠਾ-ਯੁਕਤ ਸੂਰਮੇ ਸ਼ਾਨਾ-ਬ-ਸ਼ਾਨਾ ਖੂਨੀ ਘੋਲ ਵਿੱਚ ਕੁੱਦ ਚੁੱਕੇ ਹੁੰਦੇ ਹਨ।
ਫੇਸਬੁੱਕੀ ਨਾਗਰਿਕਤਾ ਦੀਆਂ ਵਫ਼ਾਦਾਰੀਆਂ ਅੰਗੂਠਿਆਂ ਦੀ ਜੁੰਬਿਸ਼ ਨਾਲ ਪ੍ਰੀਭਾਸ਼ਿਤ ਹੁੰਦੀਆਂ ਹਨ। ਏਸ ਟਵੀਟੀ ਯੁੱਗ ਵਿੱਚ ਕੁਝ ਵੀ ਮਸਨੂਈ ਨਹੀਂ ਰਹਿੰਦਾ, ਤੇ ਸਭ ਮਸਨੂਈ ਹੀ ਹੁੰਦਾ ਹੈ। ਫੇਸਬੁੱਕੀ ਫ਼ਲਸਫ਼ੇ ਦੇ ਕਿਸੇ ਮੁਕਾਬਲੇ ਵਿੱਚ ਤੁਸੀਂ ਏਸ ਸਤਰ ਨੂੰ ਆਪਣੀ ਸਮਝ ਬਿਨਾਂ ਦੇਰੀ ਦਾਗ਼ ਸਕਦੇ ਹੋ।
ਨਿੱਤ ਬਿਆਨ ਤੇ ਪ੍ਰੈੱਸ ਰਿਲੀਜ਼-ਨੁਮਾ ਖ਼ਬਰਾਂ ਦਾ ਸੇਵਨ ਕਰਦੀ ਇਹ ਨਵ-ਨਿਰਮਾਣਿਤ ਸੈਨਾ ਟੀਵੀ ਪ੍ਰੋਗਰਾਮਾਂ ਦੀ ਇਕ ਖ਼ਾਸ ਵੰਨਗੀ – ਡੀਬੇਟ, ਬਹਿਸ – ਨੂੰ ਹੀ ਪੌਸ਼ਟਿਕ ਆਹਾਰ ਸਮਝਦੀ ਹੈ। ਡੀਬੇਟ ਵਿੱਚ ਭਾਗ ਲੈਂਦੇ ਮਾਹਿਰਾਂ ਅਤੇ ਬੁਲਾਰਿਆਂ ਦੇ ਬਹਿਸ ਦੀ ਤੀਖਣ ਗਰਮੀ ਵਿੱਚ ਕਹੇ ਸ਼ਬਦ ਖ਼ਬਰ ਹੋ ਜਾਂਦੇ ਹਨ, ਕੈਮਰਾ-ਯੁਕਤ ਚੈਨਲੀ ਘੁਲਾਟੀਏ ਉਨ੍ਹਾਂ ਸ਼ਬਦਾਂ ਬਾਰੇ ਵਿਰੋਧੀਆਂ ਦਾ ਨਜ਼ਰੀਆ ਪਤਾ ਕਰਨ ਨਿਕਲ ਪੈਂਦੇ ਹਨ, ਦੋਹਾਂ ਧਿਰਾਂ ਦੇ ਪਰਸਪਰ ਸਕਰੀਨੀ ਸੰਘਰਸ਼ ਖ਼ਬਰ ਦੀ ਸੁਰਖੀ ਹੋ ਜਾਂਦੇ ਹਨ, ਸੰਪਾਦਕ ਸਾਹਿਬ ਫਿਰ ਇਸ ਵਰਤਾਰੇ ’ਤੇ ਹਜ਼ਬੇ-ਮਾਮੂਲ ਇਕ ਤਰਜੀਆ ਲਿਖ ਮਾਰਦੇ ਹਨ। ਸੱਥ ਵਿੱਚ ਅਮਲੀ ਇਸ ਸਮਾਜਿਕ ਯਕਜਹਿਤੀ ਨੂੰ ਵੇਖ ਆਪਣੀ ਖ਼ਸ-ਖ਼ਸ ਵਾਲੀ ਗੋਲੀ ਦੀ ਅਸਰਅੰਦਾਜ਼ੀ ’ਤੇ ਸ਼ੱਕ ਕਰਨ ਲੱਗਦਾ ਹੈ।
ਡਿਬੇਟ ਖ਼ਬਰ ਹੋ ਜਾਂਦਾ ਏ। ਇਕ ਡਿਬੇਟ ਬਹੁਤ ਸਾਰੀਆਂ ਖ਼ਬਰਾਂ ਹੋ ਜਾਂਦਾ ਹੈ, ਬਹੁਤ ਸਾਰੇ ਡਿਬੇਟ ਖ਼ਬਰ-ਸੰਸਾਰ ਹੋ ਜਾਂਦੇ ਹਨ। ਫਿਰ ਇਸ ਖ਼ਬਰ-ਸੰਸਾਰ ਬਾਰੇ ਬਹੁਤ ਸਾਰੇ ਡਿਬੇਟ ਹੁੰਦੇ ਹਨ – ਸੀਧੀ ਬਾਤ, ਟੇਢੀ ਬਾਤ, ਹੌਟ ਇੰਟਰਵਿਊ।
ਬੇਸ਼ੱਕ ਇਹ ਬਹਿਸ ਹੋ ਰਹੀ ਏ ਕਿ ਬਹੁਤ ਸਾਰੀਆਂ ਟੀਵੀ ਬਹਿਸਾਂ ਬੇਥੱਵੀਆਂ, ਇਕਪਾਸੜ ਜਾਂ ਨੀਮ-ਪੱਤਰਕਾਰੀ ਦੀ ਨੁਮਾਇਸ਼ ਹੁੰਦੀਆਂ ਹਨ ਪਰ ਇੱਥੇ ਗਿਲਾ ਵਡੇਰਾ ਹੈ। ਟੀਵੀ ਪੱਤਰਕਾਰੀ ਦੀ ਇਹ ਵੰਨਗੀ ਹੀ ਦੁਸ਼ਮਣ ਬਣੀ ਬੈਠੀ ਹੈ।
ਕੁਰਸੀ ਤੋਂ ਉਛਲ-ਉਛਲ ਕੇ ਸਵਾਲ ਕਰਦੇ ਐਂਕਰ ਵਾਲੇ ਡਿਬੇਟ ਹੀ ਨਹੀਂ, ਕੁਰਸੀ ’ਤੇ ਨਿੱਠ ਕੇ ਬੈਠ, ਏਥੋਂ ਤੱਕ ਕਿ ਮਸੀਹੀਆਈ ਅੰਦਾਜ਼ ਵਿੱਚ ਤਰਜੀਹਾ ਕਰਦੇ ਐਂਕਰਾਂ ਵਾਲੇ ਡਿਬੇਟ ਵੀ ਇਕ ਅਤਿ ਜ਼ਰੂਰੀ ਵੰਨਗੀ ਨੂੰ ਪੱਤਰਕਾਰੀ ਦੇ ਹਾਸ਼ੀਏ ’ਤੇ ਧੱਕ ਰਹੇ ਹਨ।
ਟੀਵੀ ਬਹਿਸਾਂ ਵਿੱਚ ਤੁਹਾਡੇ ਸਰੋਕਾਰਾਂ ਦੇ ਅਲੋਪ ਹੋ ਜਾਣ ਪ੍ਰਤੀ ਤੁਹਾਡੇ ਗਿਲੇ ਤੇ ਕੁੰਠਾ ਬਾਰੇ ਵੀ ਕਦੀ ਕਦੀ ਬਹਿਸ ਹੁੰਦੀ ਹੈ, ਪਰ ਇੱਥੇ ਰੋਣਾ ਹੋਰ ਹੈ।
ਡਿਬੇਟੀ ਸੰਸਾਰ ਰੰਗੀਨ ਹੈ, ਜ਼ਿਹਨ ’ਤੇ ਬਹੁਤਾ ਜ਼ੋਰ ਨਹੀਂ ਪੈਂਦਾ। ਖ਼ਬਰਾਂ ਨੇ ਡਿਬੇਟ ਨੂੰ ਰੌਸ਼ਨ ਕਰਨਾ ਸੀ, ਡਿਬੇਟ ਖ਼ਬਰਾਂ ਨੂੰ ਕੂਹਣੀ ਮਾਰ ਆਪ ਖ਼ਬਰ ਹੋਏ ਬੈਠੇ ਹਨ। ਖ਼ਬਰਾਂ ਆਪਣੀ ਹਸਤੀ ਕਾਇਮ ਰੱਖਣ ਲਈ ਤੇਜ਼ ਤੇਜ਼ ਦੌੜ ਰਹੀਆਂ ਹਨ।
ਚਾਰ ਚੰਗੇ ਮਾਹਿਰਾਂ ਨੂੰ ਸੱਦ ਚੰਗੀ ਬਹਿਸ ਹੋ ਸਕਦੀ ਹੈ, ਦੋਹਾਂ ਧਿਰਾਂ ਨੂੰ ਬਰਾਬਰ ਦਾ ਮੌਕਾ ਦੇ ਕੇ ਸੰਤੁਲਿਤ ਬਹਿਸ ਹੋ ਸਕਦੀ ਹੈ, ਭਾਵਨਾਵਾਂ ਨਾਲ ਖਿਲਵਾੜ ਕਰਦੇ ਮੁੱਦੇ ਨੂੰ ਛੱਡ ਨੌਜਵਾਨਾਂ, ਕਿਸਾਨਾਂ, ਮਿਹਨਤਕਸ਼ਾਂ ਬਾਰੇ ਵਧੀਆ ਡਿਬੇਟ ਹੋ ਸਕਦਾ ਹੈ – ਹੁੰਦਾ ਵੀ ਹੈ। ਕਿਤੇ ਅਕਸਰ, ਕਿਤੇ ਕਦੀ-ਕਦੀ।
ਪਰ ਇਸ ਦੀ ਕੀਮਤ ਖ਼ਬਰਾਂ ਦੇ ਰੂਪ ਵਿੱਚ ਚੁਕਾਈ ਜਾ ਰਹੀ ਹੈ। ਖ਼ਬਰਾਂ ਇਕੱਤਰ ਕਰਨਾ, ਤੱਥਾਂ ਦੀ ਘੋਖ਼ ਕਰਨੀ, ਇੱਕ ਮਹਿੰਗਾ ਅਭਿਆਸ ਹੈ। ਖ਼ਬਰਾਂ ਚੱਲ ਕੇ ਸਟੂਡਿਓ ਨਹੀਂ ਆਉਂਦੀਆਂ। ਇਨ੍ਹਾਂ ਨੂੰ ਫ਼ੋਨ ਕਰਕੇ ਜਾਂ ਗੱਡੀ ਭੇਜ ਕੇ ਮੰਗਾਇਆ ਨਹੀਂ ਜਾ ਸਕਦਾ। ਪੱਤਰਕਾਰ ਭਰਤੀ ਕਰਨੇ ਪੈਂਦੇ ਹਨ; ਉਨ੍ਹਾਂ ਲਈ ਸਾਧਨਾਂ ਦਾ ਇੰਤਜ਼ਾਮ ਕਰਨਾ ਪੈਂਦਾ ਹੈ।
ਕਦੀ ਕਿਸੇ ਪੱਤਰਕਾਰ ਜਾਂ ਪੱਤਰਕਾਰਾਂ ਦੀ ਟੀਮ ਨੂੰ ਦੂਜੇ ਸੂਬੇ ਜਾਂ ਸ਼ਹਿਰ ਵਿੱਚ ਕੁਝ ਦਿਨ ਟਿਕਣਾ ਪੈ ਸਕਦਾ ਹੈ, ਉਨ੍ਹਾਂ ਦੇ ਰਹਿਣ-ਸਹਿਣ, ਯਾਤਰਾ ’ਤੇ ਖਰਚਾ ਹੁੰਦਾ ਹੈ। ਸੰਪਾਦਕੀ ਅਮਲੇ ਦਾ ਰੋਲ ਹੁੰਦਾ ਹੈ। ਖ਼ਬਰੀ ਸੰਤੁਲਨ ਨਾਪੇ-ਪਰਖੇ ਜਾਂਦੇ ਹਨ।
ਅਜਿਹੀਆਂ ਖ਼ਬਰਾਂ ਦੀ ਸਾਰਥਕਤਾ ਤੇ ਪ੍ਰਸੰਗਕਤਾ ਬਾਰੇ ਸੰਪਾਦਕ ਦੇ ਕਮਰੇ ਵਿੱਚ ਗਰਮਾ-ਗਰਮ ਬਹਿਸ ਉਨ੍ਹਾਂ ਪੇਸ਼ਬੰਦੀਆਂ ਦੀ ਨਿਸ਼ਾਨੀ ਹੁੰਦੀ ਹੈ ਜਿਸ ਨਾਲ ਇਹ ਨਿਸ਼ਚਿਤ ਹੋਵੇ ਕਿ ਪਾਠਕ ਤਕ ਪਹੁੰਚਦੀ ਸਮੱਗਰੀ ਉਹਦੀ ਸਮਝ ਵਿੱਚ ਵਾਧਾ ਕਰੇ ਤੇ ਕਿਸੇ ਵਿਵਾਦ ਦੀਆਂ ਸਭ ਤਹਿਆਂ ਦੱਸੇ। ਖ਼ਬਰ ਬਿਆਨਬਾਜ਼ੀ ਤੋਂ ਵੱਖਰੀ ਸ਼ੈਅ ਹੁੰਦੀ ਹੈ। ਖ਼ਬਰੀ ਸਫ਼ੇ ’ਤੇ ਛਪ ਕੇ ਬਿਆਨ, ਦਮਗਜ਼ੇ ਜਾਂ ਤੋਹਮਤਾਂ ਖ਼ਬਰ ਨਹੀਂ ਹੋ ਜਾਂਦੀਆਂ।
ਇੱਕ ਘੰਟੇ ਦੇ ਖ਼ਬਰਾਂ ਦੇ ਬੁਲੇਟਿਨ ਵਿੱਚ 15 ਤੋਂ 20 ਖ਼ਬਰਾਂ ਸਮਾ ਸਕਦੀਆਂ ਹਨ, ਇਕ ਬੁਲੇਟਿਨ ਲਈ ਖ਼ਬਰਾਂ ਇਕੱਤਰ ਕਰਨ ਦੀ ਪ੍ਰਕਿਰਿਆ ਦਾ ਖ਼ਰਚ ਲੱਖਾਂ ਵਿੱਚ ਵੀ ਜਾ ਸਕਦਾ ਹੈ। ਇਕ ਘੰਟੇ ਦਾ ਡਿਬੇਟ ਵਪਾਰਕ ਪੱਖ ਤੋਂ ਸਭ ਤੋਂ ਸਸਤੀ ਵੰਨਗੀ ਹੈ। ਮਜ਼ਾ ਇਹਦੇ ਵਿੱਚ ਪੂਰਾ ਹੈ। ਡਿਬੇਟੀ ਸੰਸਾਰ ਰੰਗੀਨ ਹੈ, ਜ਼ਿਹਨ ’ਤੇ ਬਹੁਤਾ ਜ਼ੋਰ ਨਹੀਂ ਪੈਂਦਾ, ਅੰਗੂਠੇ ਨੇ ਬਸ ਆਏ ਮੈਸੇਜ ਨੂੰ ਅੱਗੇ ਧੱਕਣਾ ਹੁੰਦਾ ਹੈ, ਕੁਝ ਹੋਰ ਤਰੱਦਦ ਨਹੀਂ ਕਰਨਾ ਪੈਂਦਾ।
ਖ਼ਬਰਾਂ ਨੇ ਡਿਬੇਟ ਨੂੰ ਰੌਸ਼ਨ ਕਰਨਾ ਸੀ, ਡਿਬੇਟ ਖ਼ਬਰਾਂ ਨੂੰ ਕੂਹਣੀ ਮਾਰ ਆਪ ਖ਼ਬਰ ਹੋਏ ਬੈਠੇ ਹਨ। ਖ਼ਬਰਾਂ ਆਪਣੀ ਹਸਤੀ ਕਾਇਮ ਰੱਖਣ ਲਈ ਤੇਜ਼ ਤੇਜ਼ ਦੌੜ ਰਹੀਆਂ ਹਨ। ਵੀਹ ਮਿੰਟ ਵਿੱਚ ਚਾਲ੍ਹੀ ਖ਼ਬਰਾਂ, ਇਕ ਘੰਟੇ ਵਿਚ ਇਕ ਸੌ ਵੀਹ ਖ਼ਬਰਾਂ। ਹਰ ਖ਼ਬਰ ਤੋਂ ਬਾਅਦ ਢੋਲ ’ਤੇ ਡੱਗਾ ਵਜਦਾ ਹੈ, ਜਾਂ ਘੁੱਗੂ ਸੁਣਦਾ ਹੈ, ਤਾਂ ਜੋ ਸਨਦ ਰਹੇ ਕਿ ਅਗਲੀ ਖ਼ਬਰ ਆ ਰਹੀ ਹੈ, ਤੇ ਯਕੀਨਦਹਾਨੀ ਵੀ ਹੋ ਜਾਵੇ ਕਿ ਛੇਤੀ ਹੀ ਇਹ ਸਭ ਮੁੱਕ ਜਾਵੇਗਾ ਤੇ ਫਿਰ ਡਿਬੇਟ ਆਵੇਗਾ – ਸਸਤਾ, ਟਿਕਾਊ, ਅੰਗੂਠਾ ਲੜਾਊ।
ਖ਼ਬਰਾਂ ਦੀ ਜਗ੍ਹਾ ਸੁੰਗੜ ਰਹੀ ਹੈ, ਤੇ ਸਿਰਫ਼ ਟੀਵੀ ’ਤੇ ਹੀ ਨਹੀਂ। ਦਿਨਾਂ ਤੱਕ ਦੁਨੀਆ ਅਮਰੀਕਾ ਦੀ ਸੈਨੇਟ ਜੁਡੀਸ਼ਰੀ ਕਮੇਟੀ ਦੀਆਂ ਬੈਠਕਾਂ ਨਾਲ ਜੁੜੀ ਰਹੀ, ਬਹੁਤ ਮੁਲਕਾਂ ਵਿੱਚ ਰਾਤਾਂ ਤੱਕ। ਬਰੈੱਟ ਕੈਵੇਨਾਅ (Brett Kavanaugh) ਨੇ ਅਮਰੀਕਾ ਦੀ ਸੁਪਰੀਮ ਕੋਰਟ ’ਚ ਜੱਜ ਲੱਗਣਾ ਹੈ, ਉਸ ਸੰਸਥਾਨ ਨੇ 5-4 ਦੀ ਬਹੁਗਿਣਤੀ ਨਾਲ ਸੱਜੇ ਨੂੰ ਮੋੜਾ ਕੱਟਣਾ ਹੈ।
ਕੈਵੇਨਾਅ 2050 ਜਾਂ ਉਸ ਤੋਂ ਬਾਅਦ ਤੱਕ ਵੀ ਜੱਜ ਰਹਿ ਸਕਦਾ ਹੈ। ਸਾਡੇ ਕੱਲ੍ਹ ਜੰਮਣ ਵਾਲੇ ਬੱਚਿਆਂ ਦੇ ਬੱਚਿਆਂ ਦੇ ਵਿਆਹ ਤੱਕ ਵੀ। ਟਰੰਪੀ ਸਮਿਆਂ ਵਿੱਚ ਇਸ ਵਰਤਾਰੇ ਉੱਤੇ ਸੰਸਾਰ ਭਰ ਦੇ ਲੋਕਾਂ ਦੀ ਨਜ਼ਰ ਟਿਕੀ ਰਹੀ। ਘੰਟਿਆਂ ਲੰਬੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਹੋਇਆ। ਮੇਰੇ ਘਰ ਦਸਤਕ ਦੇਂਦੀਆਂ ਪੰਜਾਬੀ ਅਖ਼ਬਾਰਾਂ ਵਿੱਚੋਂ ਖ਼ਬਰ ਨਦਾਰਦ ਰਹੀ।
ਲੰਘੇ ਹਫ਼ਤੇ ਨਿਊਯੌਰਕ ਟਾਈਮਜ਼ ਨੇ ਰਾਸ਼ਟਰਪਤੀ ਟਰੰਪ ਦੇ ਟੈਕਸ ਚੋਰੀ ਮਾਮਲੇ ਦਾ ਪਰਦਾਫਾਸ਼ ਕੀਤਾ। ਗਿਲਾ ਇਹ ਨਹੀਂ ਕਿ ਸਾਡੇ ਅਖ਼ਬਾਰਾਂ ਨੇ ਅਜਿਹੀ ਮਹੱਤਵਪੂਰਨ ਖ਼ਬਰ ਬਾਰੇ ਸਾਨੂੰ ਕਿੰਨਾ ਕੁ ਆਗਾਹ ਕੀਤਾ – ਗਿਲਾ ਇਹ ਹੈ ਕਿ ਜਿਵੇਂ ਨਿਊਯੌਰਕ ਟਾਈਮਜ਼ ਵਰਗੇ ਅਖ਼ਬਾਰ ਨੇ ਇਸ ਇੱਕ ਖ਼ਬਰ ਲਈ ਇੱਕ ਦਿਨ ਦੇ ਐਡੀਸ਼ਨ ਵਿਚ 18 ਸਫ਼ੇ ਲਗਾਏ, ਕੀ ਸਾਡਾ ਅਖ਼ਬਾਰੀ ਜਾਂ ਟੈਲੀਵਿਜ਼ਨ ਤੰਤਰ ਕਿਸੇ ਵੀ ਮੁੱਦੇ ਲਈ ਏਨੇ ਸਫ਼ੇ/ਘੰਟੇ ਕੱਢਦਾ ਹੈ?
ਤਫ਼ਸੀਲੀ ਜਾਂ ਵਸੀਹ ਬਿਆਨੀਏ ਵਾਲੀ ਪੱਤਰਕਾਰੀ ((long form narrative journalism) ਵਸੀਲੇ ਮੰਗਦੀ ਹੈ, ਡਿਬੇਟ ਸਫ਼ੇ ਤੇ ਘੰਟੇ ਸਸਤੇ ਵਿੱਚ ਭਰਦੇ ਹਨ, ਅੰਗੂਠੇ ਖ਼ੁਸ਼ੀ ਨਾਲ ਜਰਦੇ ਨੇ। ਆਈ.ਐੱਲ.ਐੱਫ਼.ਐੱਸ. (IL&FS) ਬਾਰੇ ਖ਼ਬਰਾਂ ਨੂੰ ਮਿਲੀ ਜਗ੍ਹਾ ਦੇਖੋ, ਤੇ ਮੁੱਦੇ ਦੀ ਗੰਭੀਰਤਾ ਨਾਲ ਤੁਲਨਾ ਕਰੋ – 12.6 ਬਿਲੀਅਨ ਡਾਲਰ ਦਾ ਕਰਜ਼, 90,000 ਕਰੋੜ ਦੇ ਡੁੱਬੇ ਕਰਜ਼ੇ, ਭਾਰਤੀ ਬੀਮਾ ਨਿਗਮ ਦੇ ਸਿਰ ’ਤੇ ਲਟਕਦੀ ਤਲਵਾਰ ਪਰ ਖ਼ਬਰਾਂ ਨਦਾਰਦ।
ਫ਼ਿਰ ਵੀ ਤੁਸੀਂ ਟੀਵੀ ਲਾਓ, ਡਿਬੇਟ ਔਨ ਮਿਲੇਗਾ। ਮੁਸ਼ਕਿਲ ਇਹ ਨਹੀਂ ਕਿ ਡਿਬੇਟ ਕਿਉਂ ਹੋ ਰਿਹਾ ਹੈ, ਗਿਲਾ ਇਹ ਹੈ ਕਿ ਖ਼ਬਰਾਂ ਕਿਉਂ ਨਦਾਰਦ ਹਨ। ‘ਡਿਬੇਟ ਹਟਾਓ, ਖ਼ਬਰਾਂ ਲਿਆਓ’ ਦੀ ਵਕਾਲਤ ਇਹ ਹਰਗਿਜ਼ ਨਹੀਂ ਹੈ, ਪਰ ਇਕ ਦੀ ਕੀਮਤ ਦੂਜੀ ਵੰਨਗੀ ਚੁਕਾਵੇਗੀ ਤਾਂ ਅੰਨ੍ਹੀ ਬੋਲੀ ਪੱਤਰਕਾਰੀ ਦਾ ਗੁਰਬਤੀ ਸੰਸਾਰ ਉਸਰੇਗਾ।
ਨਿੱਤ ਪੱਛਮ ਨੂੰ ਭੰਡਦੇ ਤੇ ਆਪਣੀ ਨੂੰਹ ਦੀ ਜੀਨ ਤੋਂ ਲੈ ਕੇ ਪਟਿਆਲੇ ਵਿੱਚ ਕੁੜੀਆਂ ਦੇ ਹੋਸਟਲ ਦਾ ਗੇਟ ਖੁੱਲ੍ਹਾ ਰੱਖਣ ਦੀ ਮੰਗ ਤੱਕ ਸਭ ਕੁਝ ਲਈ ਪੱਛਮ ਨੂੰ ਪਤਿੱਤ ਗਰਦਾਨਦੇ ਅਸੀਂ ਨਹੀਂ ਵੇਖ ਰਹੇ ਕਿ ਓਥੇ ਟਰੰਪੀ ਸਮਿਆਂ ਵਿੱਚ ਵੀ ਖ਼ਬਰਾਂ ਤੇ ਡਿਬੇਟ ਨੇ ਆਪਸ ਵਿਚ ਇੱਕ ਸੰਵਾਦ ਰਚਾਅ ਰੱਖਿਆ ਹੈ। ਏਥੇ ਅਸੀਂ ਉਹ ਸੰਤੁਲਨ ਗਵਾ ਰੱਖਿਆ ਹੈ।
ਸੱਥ ਤੋਂ ਖ਼ਬਰ ਕੋਈ ਲੈਣ ਨਹੀਂ ਜਾਂਦਾ, ਤੇ ਟੀਵੀ ਰੋਜ਼ ਸੱਥ ਵਿੱਚ ਖ਼ਬਰ ਭੇਜ ਰਿਹਾ ਹੈ। ਡਿਬੇਟ ਮੱਘ ਰਿਹਾ ਹੈ, ਅੰਗੂਠੇ ਚਲ ਰਹੇ ਹਨ। ਅਸੀਂ ਮੁੱਦੇ ਧੱਕ ਰਹੇ ਹਾਂ – ਲੰਬੀ ਨੂੰ, ਪਟਿਆਲੇ ਨੂੰ, ਬਰਗਾੜੀ ਨੂੰ। ਟੇਢੀ ਬਾਤ, ਸੀਧੀ ਬਾਤ, ਹੌਟ ਇੰਟਰਵਿਊ। ਅੰਗੂਠਾ ਕਿੱਥੇ ਜੇ?
(*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅੱਜ ਕਲ ਖ਼ਬਰਾਂ ਦੀ ਦੁਨੀਆ ਤੋਂ ਹਿਜਰਤ ਕਰ ਕੇ ਆਇਆ ਡਿਬੇਟੀ ਸੰਸਾਰ ਦਾ ਬਾਸ਼ਿੰਦਾ ਹੈ।)
ਖ਼ਬਰ ਵਾਇਆ ਡਿਬੇਟ ਆਡੀਓ
Likhtum BaDaleel
Senior journalist SP Singh’s weekly column, Likhtum BaDaleel, appears every Monday in the Punjabi Tribune. You can also listen to this stylistic piece of writing, narrated in the author’s own voice, by clicking this link. This piece was originally published on October 8, 2018. – Ed.
The post ਖ਼ਬਰ ਵਾਇਆ ਡਿਬੇਟ – ਐੱਸ.ਪੀ.ਸਿੰਘ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>The post ਬਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਲਿਖਤਾਂ ਚ ਗਲੋਬਲ ਪੰਜਾਬੀ ਦਾ ਮੁਹਾਂਦਰਾ ਅਜੇ ਨਹੀਂ ਉੱਘੜਿਆ: ਪਰਵੇਜ਼ ਸੰਧੂ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>ਅਮਰੀਕਾ ਚ ਪਿਛਲੇ 35 ਸਾਲ ਤੋਂ ਵੱਸਦੀ ਪ੍ਰੌਢ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੇ ਸਵਾਗਤ ਵਿੱਚ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਕੀਤੀ।
ਇਸ ਮੌਕੇ ਬੋਲਦਿਆਂ ਪਰਵੇਜ਼ ਸੰਧੂ ਨੇ ਕਿਹਾ ਕਿ ਬਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਲਿਖਤਾਂ ਚੋਂ ਹਾਲੇ ਗਲੋਬਲ ਪੰਜਾਬੀ ਦਾ ਮੁਹਾਂਦਰਾ ਨਹੀਂ ਉੱਘੜਿਆ। ਅਜੇ ਵੀ ਸਾਡੀ ਲਿਖਤ ਵਿੱਚ ਪੰਜਾਬ ਹੀ ਗੂੰਜਦਾ ਹੈ। ਬਦੇਸ਼ਾਂ ਚ ਸੱਜਰੇ ਵੱਸੇ ਪੜ੍ਹੇ ਲਿਖੇ ਨੌਜਵਾਨਾਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਸਮਾਜਿਕ ਯਥਾਰਥ ਨੂੰ ਗਲੋਬਲ ਪ੍ਰਸੰਗ ਚ ਸਮਝ ਕੇ ਲਿਖਤ ਦਾ ਸਰੂਪ ਉਘਾੜਨਗੇ।
ਪਰਵੇਜ਼ ਸੰਧੂ ਹੁਣ ਤੀਕ ਤਿੰਨ ਕਹਾਣੀ ਸੰਗ੍ਰਹਿ ਮੁੱਠੀ ਭਰ ਸੁਪਨੇ, ਟਾਹਣੀਉਂ ਟੁੱਟੇ, ਕੋਡ ਬਲੂ ਤੇ ਇੱਕ ਵਾਰਤਕ ਸੰਗ੍ਰਹਿ ਕੰਙਣੀ ਲਿਖ ਚੁਕੀ ਹੈ। ਇਨ੍ਹਾਂ ਵਿੱਚੋਂ ਦੋ ਕਹਾਣੀਆਂ ਬਲੀ ਅਤੇ ਮੇਰੀ ਲੂੰਬੜੀ ਦੀ ਸਿਰਜਣ ਪ੍ਰਕ੍ਰਿਆ ਬਾਰੇ ਵੀ ਉਸ ਸਵਾਲਾਂ ਦੇ ਜਵਾਬ ਦਿੱਤੇ। ਪਰਵੇਜ਼ ਸੰਧੂ ਨੇ ਦੱਸਿਆ ਕਿ ਉਹ ਇਸ ਵੇਲੇ ਇੱਕ ਨਾਵਲ ਲਿਖ ਰਹੀ ਹੈ ਜਿਸ ਨੂੰ ਉਹ ਇਸ ਸਾਲ ਦੇ ਅੰਤ ਤੀਕ ਮੁਕੰਮਲ ਕਰੇਗੀ।
ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਤੋਂ ਇਲਾਵਾ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ: ਤੇਜਿੰਦਰ ਕੌਰ, ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ,ਡਾ: ਗੁਰਪ੍ਰੀਤ ਸਿੰਘ,ਡਾ: ਦਲੀਪ ਸਿੰਘ,ਪ੍ਰੋ: ਸ਼ਰਨਜੀਤ ਕੌਰ ਲੋਚੀ, ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਹੋਰ ਅਧਿਆਪਕਾਂ ਨੇ ਵੀ ਵਿਚਾਰ ਵਟਾਂਦਰੇ ਚ ਹਿੱਸਾ ਲਿਆ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪਰਵੇਜ਼ ਸੰਧੂ ਦੀਆਂ ਲਿਖਤਾਂ ਵਿੱਚ ਮਾਸੂਮੀਅਤ ਦੇ ਹਵਾਲੇ ਨਾਲ ਕਿਹਾ ਕਿ ਦਰਦਾਂ ਦੀ ਪੰਡ ਚੁੱਕ ਕੇ ਕੋਈ ਮਾਸੂਮ ਹੀ ਮੁਸਕਰਾ ਸਕਦਾ ਹੈ। ਆਪਣੀ ਬੇਟੀ ਸਵੀਨਾ ਦੀ ਕੈਂਸਰ ਕਾਰਨ ਛੇ ਸਾਲ ਪਹਿਲਾਂ ਹੋਈ ਮੌਤ ਦਾ ਜ਼ਖ਼ਮ ਉਸ ਦੇ ਅੰਦਰ ਵੱਲ ਰਿਸਦਾ ਹੈ, ਪਰ ਉਹ ਆਪਣੀ ਧੀ ਨੂੰ ਚਿਤਵਦਿਆਂ ਕੋਡ ਬਲੂ ਵਰਗੀ ਸਮਰੱਥ ਕਹਾਣੀ ਲਿਖ ਰਹੀ ਹੈ। ਨਾਲ ਹੀ ਸਵੀਨਾ ਦੇ ਨਾਮ ਤੇ ਪੁਸਤਕ ਪ੍ਰਕਾਸ਼ਨ ਕਾਰਜ ਵੀ ਕਰ ਰਹੀ ਹੈ।
ਪ੍ਰਧਾਨਗੀ ਸ਼ਬਦ ਬੋਲਦਿਆਂ ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਚ ਪਰਵੇਜ਼ਸੰਧੂ ਦਾ ਆਉਣਾ ਤੇ ਆ ਕੇ ਆਪਣੀ ਸਿਰਜਣਾ ਬਾਰੇ ਵਿਚਾਰ ਚਰਚਾ ਕਰਨਾ ਸ਼ੁਭ ਸ਼ਗਨ ਹੈ। ਪਰਵੇਜ਼ ਨੇ ਪਹਿਲੀ ਵਾਰ ਆਪਣੀ ਰਚਨਾ ਪ੍ਰਕ੍ਰਿਆ ਬਾਰੇ ਏਨੀਆਂ ਗੱਲਾਂ ਕੀਤੀਆਂ ਹਨ ਜਦ ਕਿ ਉਸ ਦਾ ਸੁਭਾਅ ਸੰਕੋਚਵਾਂ ਹੈ, ਆਡੰਬਰੀ ਨਹੀਂ। ਉਨ੍ਹਾਂ ਕਿਹਾ ਕਿ ਪਰਵਾਸੀ ਸਾਰਹਿੱਤ ਅਧਿਐਨ ਕੇਂਦਰ ਵੱਲੋਂ ਛਪਦੇ ਤ੍ਰੈਮਾਸਿਕ ਪੱਤਰ ਪਰਵਾਸ ਵਿੱਚ ਪਰਵੇਜ਼ ਸੰਧੂ ਤੇ ਹੋਰ ਸਮਰੱਥ ਲੇਖਕਾਂ ਨੂੰ ਲਗਾਤਾਰ ਲਿਖਣਾ ਚਾਹੀਦਾ ਹੈ।
ਕਾਲਿਜ ਵੱਲੋਂ ਡਾ: ਐੱਸ ਪੀ ਸਿੰਘ, ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ, ਪ੍ਰਬੰਧਕ ਕਮੇਟੀ ਮੈਂਬਰ ਸ: ਭਗਵੰਤ ਸਿੰਘ, ਸ: ਹਰਦੀਪ ਸਿੰਘ, ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਸਮੇਤ ਸਮੂਹ ਅਧਿਆਪਕਾਂ ਨੇ ਪਰਵੇਜ਼ ਸੰਧੂ ਨੂੰ ਫੁਲਕਾਰੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਪੰਜਾਬੀ ਲੇਖਿਕਾ ਕਮਲਪ੍ਰੀਤ ਕੌਰ ਸੰਘੇੜਾ ਤੇ ਸਰਦਾਰਨੀ ਰਾਜਿੰਦਰ ਕੌਰ ਵੀ ਹਾਜ਼ਰ ਸਨ।
The post ਬਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਲਿਖਤਾਂ ਚ ਗਲੋਬਲ ਪੰਜਾਬੀ ਦਾ ਮੁਹਾਂਦਰਾ ਅਜੇ ਨਹੀਂ ਉੱਘੜਿਆ: ਪਰਵੇਜ਼ ਸੰਧੂ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>The post ਦੁਬਈ ਗਏ 24 ਸਾਲਾ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਐਸ.ਪੀ.ਸਿੰਘ ਉਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>
ਅੰਮ੍ਰਿਤਸਰ, ਜੂਨ 14, 2019 –
ਰੋਜੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜੇ ਦੇ ਭਾਰ ਤੋਂ ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਪੁੱਜੇ ੨੪ ਸਾਲਾ ਗੁਰਭੇਜ ਸਿੰਘ ਸਿੱਧੂ ਪੁੱਤਰ ਜਗਤਾਰ ਸਿੰਘ ਜੋ ਪਿਛਲੇ ਦਿਨੀਂ ਦੁਬਈ ਵਿਖੇ ਹੀ ਮੌਤ ਦੇ ਮੂੰਹ ਜਾ ਪਿਆ ਸੀ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ।
ਫਿਰੋਜਪੁਰ ਜ਼ਿਲ੍ਹੇ ਨਾਲ ਸੰਬੰਧਿਤ ਮ੍ਰਿਤਕ ਗੁਰਭੇਜ ਸਿੰਘ ਹਾਲੇ ਢਾਈ ਸਾਲ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ ‘ਚ ਸਮੋਈ ਤੇ ਬਜੁਰਗ ਮਾਂ-ਪਿਉ ਦੀ ਢਰਾਸ ਬਨਣ ਲਈ ਮਜਦੂਰੀ ਕਰਨ ਦੁਬਈ ਗਿਆ ਸੀ ਕਿ ਅਚਾਨਕ ਬੀਤੀ ੨੯ ਮਈ ਨੂੰ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ।
ਜਦ ਭਾਰਤ ਰਹਿੰਦੇ ਉਸਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਦੁਬਈ ਰਹਿੰਦੇ ਉਸਦੇ ਰਿਸ਼ਤੇਦਾਰਾਂ ਨੂੰ ਗੁਰਭੇਜ ਸਿੰਘ ਦੀ ਮੌਤ ਦੇ ਆਏ ਸੁਨੇਹੇ ਤੋਂ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪਤਲੀ ਆਰਥਿਕ ਹਾਲਤ ਦਾ ਵਾਸਤਾ ਪਾਉਂਦਿਆਂ ਟਰੱਸਟ ਦੇ ਸਰਪ੍ਰਸਤ ਡਾ: ਓਬਰਾਏ ਨਾਲ ਸੰਪਰਕ ਕਰਕੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ, ਜਿਸਤੇ ਕਾਰਵਾਈ ਕਰਦਿਆਂ ਡਾ: ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ।
ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁਖ ਪ੍ਰਗਟ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਹਰਜਿੰਦਰ ਸਿੰਘ ਹੇਰ, ਸਿਸ਼ਪਾਲ ਸਿੰਘ ਲਾਡੀ, ਪਰਮਿੰਦਰ ਸਿੰਘ ਕੜਿਆਲ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਉਕਤ ਮ੍ਰਿਤਕ ਲੜਕੇ ਸਮੇਤ ਟਰੱਸਟ ਵਲੋਂ ਹੁਣ ਤੱਕ ੧੧੭ ਬਦਨਸੀਬ ਨੌਜੁਆਨ ਮੁੰਡੇ ਕੁੜੀਆਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ‘ਚ ਭਾਰਤੀ ਦੂਤਾਵਾਸ ਤੋਂ ਇਲਾਵਾ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜਿਕਰਯੋਗ ਭੂਮਿਕਾ ਨਿਭਾਈ ਹੈ।
ਇਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮ੍ਰਿਤਕ ਨੌਜੁਆਨ ਦੇ ਮਾਸੜ ਬਲਵਿੰਦਰ ਸਿੰਘ ਨੇ ਜਿਥੇ ਦੱਸਿਆ ਕਿ ਗੁਰਭੇਜ ਸਿੰਘ ਦੀ ਮੌਤ ੧੪ ਮਈ ਨੂੰ ਹੋ ਚੁੱਕੀ ਸੀ ਜਦਕਿ ਮ੍ਰਿਤਕ ਸਰੀਰ ੧੯ ਮਈ ਨੂੰ ਮਿਲਿਆ ਅਤੇ ਉਸਦੀ ਸਨਾਖਤ ੨੯ ਮਈ ਨੂੰ ਹੋਈ।
ਇਸ ਸਮੇਂ ਬਲਵਿੰਦਰ ਸਿੰਘ ਤੋਂ ਇਲਾਵਾ ਮਾਮਾ ਭੁਪਿੰਦਰ ਸਿੰਘ, ਚਾਚਾ ਬਖਸੀਸ਼ ਸਿੰਘ, ਭਰਾ ਗੁਰਜੀਤ ਸਿੰਘ, ਦਲਜਿੰਦਰ ਸਿੰਘ, ਸਤਨਾਮ ਸਿੰਘ, ਜੀਜਾ ਸੁਖਵਿੰਦਰ ਸਿੰਘ ਤੇ ਅਮਰਬੀਰ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਸ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਇਨਸਾਨ ਦੇਖਿਆ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਵੱਡੀ ਤੋਂ ਵੱਡੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।
ਉਨ੍ਹਾਂ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡਾ: ਓਬਰਾਏ ਦੇ ਇਸ ਪਰਉਪਕਾਰ ਲਈ ਸਾਰੀ ਜਿੰਦਗੀ ਰਿਣੀ ਰਹੇਗਾ। ਇਥੇ ਇਹ ਵੀ ਜਿਕਰਯੋਗ ਹੈ ਕਿ ਮ੍ਰਿਤਕ ਗੁਰਭੇਜ ਸਿੰਘ ਦਾ ਸਰੀਰ ਬਹੁਤ ਦੇਰ ਦੂਰ ਦੁਰਾਡੇ ਰੇਤ ਵਿੱਚ ਪਿਆ ਰਹਿਣ ਕਾਰਨ ਪੂਰੀ ਤਰਾਂ ਖਰਾਬ ਹੋ ਚੁੱਕਾ ਹੈ ਤੇ ਵਾਰਿਸਾਂ ਅਨੁਸਾਰ ਉਸਦਾ ਸੰਸਕਾਰ ਬੰਦ ਬਕਸੇ ਸਮੇਤ ਹੀ ਕਰ ਦਿਤਾ ਜਾਵੇਗਾ ਜਦਕਿ ਉਸਦੇ ਪਰਿਵਾਰਿਕ ਮੈਂਬਰ ਕੇਵਲ ਉਸਦਾ ਮੂੰਹ ਬਕਸੇ ਤੇ ਲੱਗੇ ਸ਼ੀਸੇ ਰਾਹੀਂ ਹੀ ਦੇਖ ਸਕਣਗੇ।
ਇਸ ਨੂੰ ਵੀ ਪੜ੍ਹੋ:
ਲਉ ਕਰ ਲਉ ਘਿਓ ਨੂੰ ਭਾਂਡਾ! – ‘ਰਿਟਾਇਰ’ ਹੋਣ ਮਗਰੋਂ ਵੀ ਅਹੁਦੇ ’ਤੇ ਬਣੇ ਰਹੇ ਏ.ਡੀ.ਸੀ.ਸਾਹਿਬ
The post ਦੁਬਈ ਗਏ 24 ਸਾਲਾ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਐਸ.ਪੀ.ਸਿੰਘ ਉਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ appeared first on Yes Punjab – ਪੰਜਾਬੀ ਖ਼ਬਰਾਂ – Latest Punjab News in Punjabi.
]]>